ਚੰਡੀਗੜ੍ਹ : ਪੈਰ ਤਿਲਕਣ ਕਾਰਨ ਕਾਲਜ ਦੀ ਦੂਜੀ ਮੰਜ਼ਿਲ ਤੋਂ ਡਿੱਗੀ ਵਿਦਿਆਰਥਣ, ਦਰਦਨਾਕ ਮੌਤ

0
596

ਚੰਡੀਗੜ੍ਹ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਦੇ ਇਕ ਕਾਲਜ ਵਿਚ ਬੀਏ ਸੈਕਿੰਡ ਈਅਰ ਦੀ ਇਕ ਵਿਦਿਆਰਥਣ ਦੂਜੀ ਮੰਜ਼ਿਲ ਤੋਂ ਡਿੱਗ ਗਈ। ਕਾਲਜ ਦੇ ਵਿਦਿਆਰਥੀ ਤੇ ਕਾਲਜ ਮੈਨੇਜਮੈਂਟ ਦੇ ਲੋਕ ਤੁਰੰਤ ਦੌੜ ਕੇ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਵਿਦਿਆਰਥਣ ਨੂੰ ਪੀਜੀਆਈ ਭਰਤੀ ਕਰਾਇਆ ਜਿਥੇ ਇਲਾਜ ਦੌਰਾਨ ਵਿਦਿਆਰਥਣ ਨੇ ਦਮ ਤੋੜ ਦਿੱਤਾ।

ਵਿਦਿਆਰਥਣ ਦੀ ਪਛਾਣ ਚੰਡੀਗੜ੍ਹ ਦੇ ਸੈਕਟਰ-37 ਦੀ ਰਹਿਣ ਵਾਲੀ ਅਨੰਨਿਆ ਵਜੋਂ ਹੋਈ ਹੈ। ਹਾਦਸਾ ਉਸ ਸਮੇਂ ਹੋਇਆ ਜਦੋਂ ਅਨੰਨਿਆ ਕਾਲਜ ਦੇ ਵਾਸ਼ਰੂਮ ਜਾਣ ਨੂੰ ਪੌੜੀਆਂ ਚੜ੍ਹ ਰਹੀ ਸੀ। ਇਸ ਦੌਰਾਨ ਪੈਰ ਫਿਸਲਣ ਨਾਲ ਉਹ ਹੇਠਾਂ ਜਾ ਡਿੱਗੀ ਤੇ ਬੇਹੋਸ਼ ਹੋ ਗਈ। ਵਿਦਿਆਰਥਣ ਆਪਣਾ ਬੀਏ ਸੈਕਿੰਡ ਈਅਰ ਦਾ ਪਹਿਲਾ ਪੇਪਰ ਦੇਣ ਕਾਲਜ ਆਈ ਸੀ। ਅੱਜ ਉਸ ਦਾ ਪੰਜਾਬੀ ਦਾ ਪੇਪਰ ਸੀ। ਮ੍ਰਿਤਕਾ ਦੇ ਪਿਤਾ ਮੁਕੇਸ਼ ਨੇ ਕਿਹਾ ਕਿ ਸਵੇਰੇ ਅਸੀਂ ਇਕੱਠੇ ਨਾਸ਼ਤਾ ਕੀਤਾ ਸੀ। ਫਿਰ ਮੈਂ ਲੁਧਿਆਣਾ ਕੰਮ ‘ਤੇ ਚਲਾ ਗਿਆ। ਧੀ ਦੇ ਅਚਾਨਕ ਡਿੱਗਣ ਦੀ ਸੂਚਨਾ ਮਿਲੀ। ਪੀਜੀਆਈ ਆਉਣ ‘ਤੇ ਪਤਾ ਲੱਗਾ ਕਿ ਹੁਣ ਉਹ ਇਸ ਦੁਨੀਆ ਵਿਚ ਨਹੀਂ ਰਹੀ। 2 ਵਜੇ ਉਸ ਦਾ ਪੇਪਰ ਸੀ।

53-year-old man jumps to death from 6th floor in Zirakpur - Hindustan Times

ਜਾਂਚ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ। ਸੈਕਟਰ-36 ਥਾਣਾ ਐੱਸਐੱਚਓ ਜਸਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਲੜਕੀ ਨੂੰ ਕਿਤੇ ਕਿਸੇ ਨੇ ਧੱਕਾ ਤਾਂ ਨਹੀਂ ਦਿੱਤਾ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਲੜਕੀ ਵੱਲੋਂ ਹੀ ਦੂਜੀ ਮੰਜ਼ਿਲ ਤੋਂ ਖੁਦ ਛਾਲ ਮਾਰੀ ਗਈ ਹੈ। ਪਿਤਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲਜ ‘ਤੇ ਕੋਈ ਸ਼ੱਕ ਨਹੀਂ ਹੈ। ਅਨੰਨਿਆ ਘਰ ਦੱਸ ਕੇ ਗਈ ਸੀ ਕਿ ਉਹ ਕਾਲਜ ਜਾ ਰਹੀ ਹੈ। ਐੱਸਐੱਚਓ ਸੈਕਟਰ-36 ਜਸਪਾਲ ਸਿੰਘ ਨੇ ਦੱਸਿਆ ਕਿ ਅਨੰਨਿਆ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਕਾਲਜ ਸੁਪਰਡੈਂਟ ਪਵਨ ਸ਼ਰਮਾ ਨੇ ਦੱਸਿਆ ਕਿ ਅਨੰਨਿਆ ਨੂੰ 12.25 ਮਿੰਟ ‘ਤੇ ਪੀਜੀਆਈ ਲੈ ਕੇ ਆਏ ਸੀ। ਕਾਲਜ ਮੈਨੇਜਮੈਂਟ ਨੇ ਕਿਹਾ ਕਿ ਇਹ ਦੇਖਣ ਵਾਲੀ ਗੱਲ ਹੈ ਕਿ ਅਨੰਨਿਆ ਇੰਨੀ ਜਲਦੀ ਕਾਲਜ ਕਿਉਂ ਆ ਗਈ ਜਦੋਂਕਿ ਉਸ ਦਾ ਪੇਪਰ 2 ਵਜੇ ਸੀ। ਥਾਣਾ-36 ਦੇ ਪੁਲਿਸ ਮੁਲਾਜ਼ਮ ਕਾਲਜ ਫੈਕਲਟੀ ਤੋਂ ਪੁੱਛਗਿਛ ਕਰ ਰਹੇ ਹਨ। ਅਨੰਨਿਆ ਪੜ੍ਹਾਈ ਵਿਚ ਕਾਫੀ ਹੁਸ਼ਿਆਰ ਸੀ। ਕਾਲਜ ਪ੍ਰਬੰਧਨ ਅਨੁਸਾਰ ਉਸ ਦੇ ਨੋਟਿਸ ਵਿਚ ਅਜਿਹੀ ਕੋਈ ਗੱਲ ਨਹੀਂ ਆਈ, ਜਿਸ ਤੋਂ ਪਤਾ ਲੱਗ ਸਕੇ ਕਿ ਉਹ ਕਿਸੇ ਗੱਲ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋਵੇ।