ਚੰਡੀਗੜ੍ਹ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਸਲੱਮ ਖੇਤਰ ਤੋਂ 15 ਸਾਲ ਦੀ ਨਾਬਾਲਿਗਾ ਨੂੰ 50 ਸਾਲਾ ਵਿਅਕਤੀ ਵਲੋਂ ਹਵਸ ਦਾ ਸ਼ਿਕਾਰ ਬਣਾਇਆ ਗਿਆ। ਬੱਚੀ ਨਾਲ ਜਬਰ-ਜ਼ਨਾਹ ਦਾ ਖੁਲਾਸਾ ਢਿੱਡ ’ਚ ਦਰਦ ਕਾਰਨ ਹੋਇਆ। ਦਰਦ ਦੀ ਜਾਂਚ ਸਥਾਨਕ ਡਿਸਪੈਂਸਰੀ ’ਚ ਕਰਵਾਈ ਗਈ, ਜਿਥੇ ਅਲਟਰਾਸਾਊਂਡ ਕਰਵਾਉਣ ਲਈ ਕਿਹਾ ਗਿਆ। ਮਾਂ ਬੱਚੀ ਨੂੰ ਲੈ ਕੇ ਚੈਰੀਟੇਬਲ ਟਰੱਸਟ ਦੇ ਕਲੀਨਿਕ ਪੁੱਜੀ, ਜਿਥੇ ਅਲਟਰਾਸਾਊਂਡ ਕਰਵਾਉਣ ’ਤੇ ਸਾਹਮਣੇ ਆਇਆ ਕਿ ਬੱਚੀ 3 ਮਹੀਨਿਆਂ ਤੋਂ ਗਰਭਵਤੀ ਹੈ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਲਜ਼ਮ ਨੇ ਧੀ ਦੀ ਮਾਂ ਨੂੰ ਮੈਡੀਕਲ ਸਟੋਰ ਤੋਂ ਦਵਾਈ ਲਿਆ ਕੇ ਦਿੱਤੀ, ਜਿਸ ਨੂੰ ਖੁਆ ਕੇ ਬੱਚੀ ਦਾ ਗਰਭਪਾਤ ਵੀ ਕਰ ਦਿੱਤਾ। ਸੋਸ਼ਲ ਵੈੱਲਫੇਅਰ ਦੀ ਹੈਲਪਲਾਈਨ 181 ਨੇ ਬੱਚੀ ਦੇ ਬਿਆਨ ਦਰਜ ਕਰਕੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਬੱਚੀ ਬਿਹਾਰ ਦੀ ਰਹਿਣ ਵਾਲੀ ਹੈ, ਜਦਕਿ ਮੁਲਜ਼ਮ ਝਾਰਖੰਡ ਦਾ ਹੈ, ਜਿਸਨੇ ਬਚਪਨ ’ਚ ਝੋਲੀ ’ਚ ਖਿਡਾਇਆ, ਉਸ ਨੇ ਹੀ ਹਵਸ ਦਾ ਸ਼ਿਕਾਰ ਬਣਾ ਲਿਆ।
(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)