ਲੁਧਿਆਣਾ | ਸ਼ੁੱਕਰਵਾਰ ਨੂੰ ਪੰਜਾਬ ’ਚ ਕਈ ਥਾਵਾਂ ’ਤੇ ਮੌਮਸ ਸਾਫ਼ ਰਿਹਾ ਤੇ ਕੁਝ ਥਾਵਾਂ ‘ਤੇ ਬੱਦਲ ਛਾਏ ਰਹੇ। ਇਸ ਕਾਰਨ ਤਾਪਮਾਨ ’ਚ ਵੀ ਕਾਫ਼ੀ ਫ਼ਰਕ ਦੇਖਿਆ ਗਿਆ। ਮੌਸਮ ਕੇਂਦਰ ਚੰਡੀਗੜ੍ਹ ਮੁਤਾਬਕ 6 ਮਈ ਨੂੰ ਪੰਜਾਬ ’ਚ ਗਰਜ ਤੇ ਚਮਕ ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਦੇ ਨਾਲ ਹੀ ਕੁਝ ਜ਼ਿਲ੍ਹਿਆਂ ’ਚ ਬਾਰਿਸ਼ ਹੋ ਸਕਦੀ ਹੈ।
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਜਲੰਧਰ, ਲੁਧਿਆਣੇ ਤੇ ਬਰਨਾਲੇ ’ਚ ਗੜੇਮਾਰੀ ਦੀ ਵੀ ਸੰਭਾਵਨਾ ਹੈ। 7 ਮਈ ਨੂੰ ਕੁੱਝ ਜਿਲ੍ਹਿਆਂ ਨੂੰ ਛੱਡ ਕੇ ਬਾਕੀ ਸੂਬੇ ’ਚ ਮੌਸਮ ਸਾਫ਼ ਰਹੇਗਾ ਤੇ ਤਾਪਮਾਨ ’ਚ ਵਾਧੇ ਦੀ ਵੀ ਸੰਭਾਵਨਾ ਹੈ।