ਪਤੀ ਨੂੰ ਚਕਮਾ ਦੇ ਨਵ ਵਿਆਹੁਤਾ ਔਰਤ ਟਰੇਨ ‘ਚੋਂ ਹੋਈ ਤਿੱਤਰ, 4 ਦਿਨਾਂ ਮਗਰੋਂ ਗੁਰੂਗ੍ਰਾਮ ‘ਚ Shopping ਕਰਦੀ ਫੜੀ

0
1103

ਬਿਹਾਰ | 30 ਜੁਲਾਈ ਨੂੰ ਬਿਹਾਰ ਦੇ ਕਿਸ਼ਨਗੰਜ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਵ-ਵਿਆਹੁਤਾ ਜੋੜਾ ਹਨੀਮੂਨ ਲਈ ਮੁਜ਼ੱਫਰਪੁਰ ਤੋਂ ਆਨੰਦ ਵਿਹਾਰ ਸੁਪਰਫਾਸਟ ਐਕਸਪ੍ਰੈਸ ਟਰੇਨ ਰਾਹੀਂ ਦਾਰਜੀਲਿੰਗ ਜਾ ਰਿਹਾ ਸੀ। ਦੋਵੇਂ ਏਸੀ ਕੋਚ ‘ਚ ਬੈਠੇ ਸਨ ਪਰ ਦੋਵਾਂ ਦੇ ਦਾਰਜੀਲਿੰਗ ਪਹੁੰਚਣ ਤੋਂ ਪਹਿਲਾਂ ਹੀ ਕਿਸ਼ਨਗੰਜ ‘ਚ ਟਰੇਨ ਰੁਕਦੇ ਹੀ ਨਵ-ਵਿਆਹੁਤਾ ਬਾਥਰੂਮ ਜਾਣ ਦੇ ਬਹਾਨੇ ਗਾਇਬ ਹੋ ਗਈ।

ਇਸ ਗੱਲ ਤੋਂ ਅਣਜਾਣ ਲਾੜਾ ਆਪਣੀ ਨਵੀਂ ਵਿਆਹੀ ਲਾੜੀ ਦੇ ਆਉਣ ਦਾ ਇੰਤਜ਼ਾਰ ਕਰਦਾ ਰਿਹਾ ਪਰ ਜਦੋਂ ਕੁਝ ਦੇਰ ਤੱਕ ਪਤਨੀ ਨਾ ਆਈ ਤਾਂ ਪਤੀ ਨੇ ਰੇਲਗੱਡੀ ਦੀ ਪੂਰੀ ਬੋਗੀ ‘ਚ ਪਤਨੀ ਦੀ ਭਾਲ ਸ਼ੁਰੂ ਕੀਤੀ ਪਰ ਪਤਨੀ ਨਹੀਂ ਮਿਲੀ। ਕਾਫੀ ਖੋਜ ਤੋਂ ਬਾਅਦ ਵੀ ਜਦੋਂ ਪਤਨੀ ਦਾ ਪਤਾ ਨਾ ਲੱਗਾ ਤਾਂ ਪਤੀ ਨੇ ਸਾਰਾ ਮਾਮਲਾ ਸਮਝ ਲਿਆ ਅਤੇ ਰੇਲਵੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ।

ਪਤੀ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਪਤਨੀ ਕਾਜਲ ਨੂੰ ਹਰਿਆਣਾ ਦੇ ਗੁਰੂਗ੍ਰਾਮ ਤੋਂ ਖਰੀਦਦਾਰੀ ਕਰਦੇ ਹੋਏ ਪੁਲਿਸ ਨੇ ਫੜ ਲਿਆ। ਨਵ-ਵਿਆਹੁਤਾ ਕਾਜਲ ਦੇ ਪਤੀ ਪ੍ਰਿੰਸ ਕੁਮਾਰ ਨੇ ਫ਼ੋਨ ‘ਤੇ ਦੱਸਿਆ ਕਿ ਪ੍ਰਸ਼ਾਸਨ ਨੇ ਫ਼ੋਨ ਕਰ ਕੇ ਸੂਚਨਾ ਦਿੱਤੀ | ਪੁਲਿਸ ਨੇ ਦੱਸਿਆ ਕਿ ਮੇਰੀ ਪਤਨੀ ਕਾਜਲ ਨੂੰ ਗੁਰੂਗ੍ਰਾਮ ਹਰਿਆਣਾ ਤੋਂ ਖਰੀਦਦਾਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਮੁਜ਼ੱਫਰਪੁਰ ਲਿਆਂਦਾ ਜਾਵੇਗਾ।

ਇਸ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਬਿਆਨ ਦਰਜ ਕੀਤਾ ਜਾਵੇਗਾ। ਇਸ ਤੋਂ ਬਾਅਦ ਹੀ ਉਸ ਦੇ ਭੱਜਣ ਦਾ ਕਾਰਨ ਸਪੱਸ਼ਟ ਹੋ ਸਕੇਗਾ।