ਪ੍ਰਾਈਵੇਟ ਸਕੂਲ ‘ਚ 4 ਸਾਲ ਦੀ ਬੱਚੀ ਨਾਲ ਰੇਪ ਮਾਮਲੇ ਵਿੱਚ ਚੇਅਰਮੈਨ ਤੇ ਭਤੀਜਾ ਗ੍ਰਿਫਤਾਰ, ਅਰੋਪੀ ਦੀ ਨਹੀਂ ਹੋਈ ਪਛਾਣ

0
7902

ਗੁਰਦਾਸਪੁਰ (ਜਸਵਿੰਦਰ ਬੇਦੀ) | ਇੱਕ ਨਿੱਜੀ ਸਕੂਲ ਚ 4 ਸਾਲ ਦੀ ਬੱਚੀ ਨਾਲ ਰੇਪ ਮਾਮਲੇ ਵਿੱਚ ਪੁਲਿਸ ਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਹੈ ਕਿ ਆਖਿਰ ਅਰੋਪੀ ਹੈ ਕੌਣ ਪਰ ਪੁਲਿਸ ਨੇ ਸਕੂਲ ਮੈਨੇਜਮੈਂਟ ਦੇ 2 ਲੋਕਾਂ ਨੂੰ ਗ੍ਰਿਫਤਾਰ ਜ਼ਰੂਰ ਕਰ ਲਿਆ ਹੈ।

ਡੀਐਸਪੀ ਗੁਰਵਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ‌ਸਕੂਲ ਦੇ ਚੇਅਰਮੈਨ ਸਵਿੰਦਰ ਸਿੰਘ ਗਿੱਲ ਤੇ ਉਨ੍ਹਾਂ ਦੇ ਭਤੀਜੇ ਜੈਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤ ਪਰਿਵਾਰ ਨੇ ਬਿਆਨ ਦਿੱਤੇ ਸਨ ਕਿ ਸਕੂਲ ਮੈਨੇਜਮੈਂਟ ਦੀ ਲਾਪਰਵਾਹੀ ਕਰਕੇ ਅਜਿਹਾ ਹੋਇਆ ਹੈ।

ਪੁਲਿਸ ਨੇ ਪਹਿਲਾਂ ਥਾਣਾ ਸਦਰ ਵਿਚ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਪੀੜਤ ਪਰਿਵਾਰ ਅਤੇ ਆਮ ਲੋਕਾਂ ਵੱਲੋਂ ਰਾਤ ਤੱਕ ਧਰਨਾ ਲਾਉਣ ਤੋਂ ਬਾਅਦ ਤੜਕੇ ਮੈਨੇਜਮੈਂਟ ਉੱਤੇ ਕੇਸ ਦਰਜ ਕੀਤਾ। ਧਰਨਾਕਾਰੀ ਰਾਤ ਨੂੰ ਵੀ ਡਟੇ ਰਹੇ ਅਤੇ ਸਕੂਲ ਪ੍ਰਬੰਧਨ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦੇ ਰਹੇ।

ਹਾਲਾਂਕਿ ਰੇਪ ਮਾਮਲੇ ਵਿਚ ਅਜੇ ਤੱਕ ਪੁਲਿਸ ਨੇ ਅਰੋਪੀ ਦੀ ਪਛਾਣ ਨਹੀਂ ਹੋਈ ਹੈ।

ਵੇਖੋ ਵੀਡੀਓ