ਚੰਡੀਗੜ੍ਹ | ਪੰਜਾਬ ਕੇ ਵੱਡੇ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੀ Z+ ਸਿਕਓਰਿਟੀ ਕੇਂਦਰ ਸਰਕਾਰ ਨੇ ਵਾਪਿਸ ਲੈ ਲਈ ਹੈ।
ਸੂਬੇ ‘ਚ ਅਕਾਲੀ-ਬੀਜੇਪੀ ਸਰਕਾਰ ਸਮੇਂ ਜਦੋਂ ਆਰਐਸਐਸ ਦੇ ਲੀਡਰ ਜਗਦੀਸ਼ ਗਗਨੇਜਾ ਦਾ ਮਰਡਰ ਹੋਇਆ ਸੀ ਉਸ ਤੋਂ ਬਾਅਦ ਸੂਬਾ ਸਰਕਾਰ ਦੀ ਮੰਗ ‘ਤੇ ਮਜੀਠੀਆ ਨੂੰ Z+ ਸਿਕਓਰਿਟੀ ਦਿੱਤੀ ਗਈ ਸੀ।
ਸੂਬੇ ‘ਚ ਹੁਣ ਚਰਚਾ ਸ਼ੁਰੂ ਹੋ ਗਈ ਹੈ ਕਿ ਬੀਜੇਪੀ ਨਾਲ ਨਾਤਾ ਤੋੜ੍ਹਣ ਤੋਂ ਬਾਅਦ ਮਜੀਠੀਆ ਦੀ ਸਿਕਓਰਿਟੀ ਵਾਪਿਸ ਲਈ ਗਈ ਹੈ। ਹੁਣ ਮਜੀਠੀਆ ਕੋਲ ਸਿਰਫ ਪੰਜਾਬ ਪੁਲਿਸ ਦੀ ਸੁਰੱਖਿਆ ਹੋਵੇਗੀ।
ਪੰਜਾਬ ਵਿੱਚ ਹੁਣ ਤੱਕ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਕੋਲ Z+ ਸੀ।