ਸੁਆਣੀਆਂ ਦੀ ਜ਼ਿੰਦਗੀ ਨੂੰ ਹੋਰ ਬੇਹਤਰ ਬਣਾਉਣ ਲਈ ਕੇਂਦਰ ਦਾ ਉਪਰਾਲਾ : ਹੁਣ ਘਰ-ਘਰ ਪੁੱਜੇਗਾ ਸੋਲਰ ਚੁੱਲ੍ਹਾ

0
239

ਨਵੀਂ ਦਿੱਲੀ। ਉਜਵਲਾ ਯੋਜਨਾ ਰਾਹੀਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਕਰੋੜਾਂ ਪਰਿਵਾਰਾਂ ਨੂੰ ਸਾਫ-ਸੁਥਰਾ ਈਂਧਣ ਮੁਹੱਈਆ ਕਰਵਾਉਣ ਤੋਂ ਬਾਅਦ ਕੇਂਦਰ ਸਰਕਾਰ ਹੁਣ ਆਮ ਲੋਕਾਂ ਦੀ ਰਸੋਈ ਨਾਲ ਸਿੱਧਾ ਸੰਪਰਕ ਸਾਧਣ ਜਾ ਰਹੀ ਹੈ।

ਇਸ ਵਾਰ ਸੁਆਣੀ ਨੂੰ ਐਲਪੀਜੀ ਨਾਲੋਂ ਵੀ ਸਾਫ ਸੌਰ ਊਰਜਾ ਨਾਲ ਚੱਲਣ ਵਾਲਾ ਚੁੱਲ੍ਹਾ ਮੁਹੱਈਆ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪੀਐੱਮ ਨਰਿੰਦਰ ਮੋਦੀ ਸੋਮਵਾਰ ਨੂੰ ਬੈਂਗਲੁਰੂ ਵਿਚ ਇਸ ਮੰਤਵ ਨਾਲ ਇਕ ਅਭਿਲਾਸ਼ੀ ਯੋਜਨਾ ਦੀ ਸ਼ੁਰੂਆਤ ਕਰਨਗੇ।

ਪੀਐਮ ਉਥੇ 6 ਤੋਂ 8 ਫਰਵਰੀ ਤੱਕ ਹੋਣ ਵਾਲੇ ਇੰਡੀਆ ਐਨਰਜੀ ਵੀਕ ਵਿਚ ਹਿੱਸਾ ਲੈਣ ਦੌਰਾਨ ਸੌਰ ਚੁੱਲ੍ਹੇ ਦੇ ਨਾਲ ਹੀ ਦੋ ਹੋਰ ਯੋਜਨਾਵਾਂ ਦੀ ਵੀ ਸ਼ੁਰੂਆਤ ਕਰਨਗੇ। ਜਿਸਦਾ ਦੇਸ਼ ਦੇ ਊਰਜਾ ਸੈਕਟਰ ਉੇਤੇ ਵੱਡਾ ਅਸਰ ਪਵੇਗਾ।

14 ਤੋਂ 15 ਹਜ਼ਾਰ ਰੁਪਏ ਹੋਵੇਗੀ ਸੋਲਰ ਚੁੱਲ੍ਹੇ ਦੀ ਕੀਮਤ

ਸੌਰ ਊਰਜਾ ਨਾਲ ਚੱਲਣ ਵਾਲੇ ਚੁੱਲ੍ਹੇ ਦੀ ਗਰੀਬ ਤੇ ਵਿਕਾਸਸ਼ੀਲ ਦੇਸ਼ਾਂ ਵਲੋਂ ਕਾਫੀ ਮੰਗ ਕੀਤੀ ਜਾ ਸਕਦੀ ਹੈ। ਭਾਰਤ ਇਸਨੂੰ ਇਨ੍ਹਾਂ ਦੇਸ਼ਾਂ ਨੂੰ ਮੁਹੱਈਆ ਕਰਵਾਉਣ ਲਈ ਗੇਟ ਫਾਊਂਡੇਸ਼ਨ, ਵਿਸ਼ਵ ਬੈਂਕ ਨਾਲ ਵੀ ਗੱਲ ਕਰ ਰਿਹਾ ਹੈ। ਹਾਲੇ ਇਸਦੀ ਕੀਮਤ ਤਕਰੀਬਨ 14-15 ਹਜ਼ਾਰ ਰੁਪਏ ਹੋਵੇਗੀ ਪਰ ਜੇ ਸਰਕਾਰ ਦੀ ਸਬਸਿਡੀ ਦੀ ਵਰਤੋਂ ਕਰਦੇ ਹੋਏ ਇਸਦੀ ਖਰੀਦ ਕੀਤੀ ਜਾਵੇ ਤਾਂ ਆਮ ਲੋਕਾਂ ਨੂੰ ਇਹ ਸਿਰਫ 9 ਤੋਂ 10 ਹਜ਼ਾਰ ਰੁਪਏ ਵਿਚ ਮਿਲ ਸਕਦਾ ਹੈ।

ਇਨ੍ਹਾਂ ਦਾ ਉਤਪਾਦਨ ਵੱਡੇ ਪੱਧਰ ਉਤੇ ਹੋਣ ਨਾਲ ਲਾਗਤ ਵੀ ਘਟੇਗੀ। ਯਾਦ ਰਹੇ ਕੇ ਸਰਕਾਰ ਸਾਲ 2016 ਵਿਚ ਗਰੀਬ ਪਰਿਵਾਰਾਂ ਨੂੰ ਮੁਫਤ ਐਲਪੀਜੀ ਕੁਨੈਕਸ਼ਨ ਤੇ ਗੈਸ ਚੁੱਲ੍ਹਾ ਦੇਣ ਲਈ ਉਜਵਲਾ ਯੋਜਨਾ ਲਿਆਈ ਸੀ, ਜਿਸ ਦੇ ਤਹਿਤ ਹਾਲੇ ਤੱਕ 9.60 ਕਰੋੜ ਘਰਾਂ ਨੂੰ ਗੈਸ ਕੁਨੈਕਸ਼ਨ ਦਿੱਤੇ ਜਾ ਚੁੱਕੇ ਹਨ।