ਨਵਾਂਸ਼ਹਿਰ ‘ਚ ਜਨਗਣਨਾ 2027 ਦੀ ਸ਼ੁਰੂਆਤ, ਡੀਸੀ ਅਤੇ ਐੱਸਐੱਸਪੀ ਨੇ ਖੁਦ ਭਰੀ ਜਾਣਕਾਰੀ

0
39

ਨਵਾਂਸ਼ਹਿਰ, 30 ਅਪ੍ਰੈਲ | ਜਨਗਣਨਾ 2027 ਦੇ ਪਹਿਲੇ ਚਰਣ ਤਹਿਤ ਸੈਲਫ-ਇਨਿਊਮੇਰੇਸ਼ਨ, ਯਾਨੀ ਆਪਣੀ ਜਾਣਕਾਰੀ ਖੁਦ ਆਨਲਾਈਨ ਦਰਜ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋ ਗਈ ਹੈ।

ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਐੱਸ.ਐੱਸ.ਪੀ ਤੁਸ਼ਾਰ ਗੁਪਤਾ ਵੱਲੋਂ ਖੁਦ ਪੋਰਟਲ ‘ਤੇ ਆਪਣੀ ਜਾਣਕਾਰੀ ਭਰ ਕੇ ਕੀਤੀ ਗਈ।

ਅਧਿਕਾਰੀਆਂ ਦੇ ਮੁਤਾਬਕ, ਇਹ ਸੈਲਫ-ਇਨਿਊਮੇਰੇਸ਼ਨ ਪ੍ਰਕਿਰਿਆ 30 ਅਪ੍ਰੈਲ ਤੋਂ 14 ਮਈ 2026 ਤੱਕ ਚੱਲੇਗੀ। ਇਸ ਦੌਰਾਨ ਲੋਕ ਘਰ ਬੈਠੇ ਹੀ ਸਰਕਾਰੀ ਵੈਬਸਾਈਟ https://se.census.gov.in ‘ਤੇ ਆਪਣੀ ਜਾਣਕਾਰੀ ਦਰਜ ਕਰ ਸਕਦੇ ਹਨ।
ਇਸ ਤੋਂ ਬਾਅਦ, 15 ਮਈ ਤੋਂ 13 ਜੂਨ 2026 ਤੱਕ ਸਰਕਾਰੀ ਟੀਮਾਂ ਵੱਲੋਂ ਘਰ-ਘਰ ਜਾ ਕੇ ਡਾਟਾ ਇਕੱਠਾ ਕੀਤਾ ਜਾਵੇਗਾ।
ਜਨਗਣਨਾ ਦਾ ਦੂਜਾ ਚਰਣ ਫ਼ਰਵਰੀ 2027 ਵਿੱਚ ਕਰਵਾਇਆ ਜਾਵੇਗਾ।
ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ, ਆਪਣੀ ਸਹੀ ਜਾਣਕਾਰੀ ਦਰਜ ਕਰਨ ਅਤੇ ਸਰਕਾਰੀ ਟੀਮਾਂ ਨਾਲ ਪੂਰਾ ਸਹਿਯੋਗ ਕਰਨ।
ਉਨ੍ਹਾਂ ਨੇ ਕਿਹਾ ਕਿ ਜਨਗਣਨਾ ਤੋਂ ਮਿਲਣ ਵਾਲਾ ਡਾਟਾ ਹੀ ਸਰਕਾਰ ਨੂੰ ਭਵਿੱਖ ਵਿੱਚ ਨਵੀਆਂ ਸਕੀਮਾਂ ਅਤੇ ਵਿਕਾਸ ਯੋਜਨਾਵਾਂ ਬਣਾਉਣ ਵਿੱਚ ਮਦਦ ਕਰਦਾ ਹੈ।