ਸ਼ਰਾਬ ਪੀ ਕੇ ਮਨਾ ਰਹੇ ਸੀ ਨਵੇਂ ਸਾਲ ਦਾ ਜਸ਼ਨ, ਬੋਲੈਰੋ ਗੱਡੀ ਮਾਰੀ ਛੋਟੇ ਹਾਥੀ ‘ਚ, 2 ਦੀ ਮੌਤ, 2 PGI ਰੈਫਰ

0
3053

ਬਰਨਾਲਾ | ਜ਼ਿਲੇ ਦੇ ਪਿੰਡ ਚੀਮਾ ਦੀ ਸਾਲ ਦੀ ਆਖਰੀ ਰਾਤ ਸ਼ਰਾਬ ਦੇ ਨਸ਼ੇ ‘ਚ ਧੁੱਤ ਗੱਡੀ ਚਾਲਕਾਂ ਨੇ ਰਾਂਗ ਸਾਈਡ ਜਾ ਕੇ ਸਾਹਮਣਿਓਂ ਆ ਰਹੇ ਛੋਟੇ ਹਾਥੀ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਵਿਚ ਛੋਟੇ ਹਾਥੀ ‘ਤੇ ਸਵਾਰ 4 ਲੋਕਾਂ ‘ਚੋਂ 2 ਦੀ ਮੌਤ ਹੋ ਗਈ ਤੇ 2 ਗੰਭੀਰ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਿਕ ਬੋਲੈਰੋ ਗੱਡੀ ਸ਼ਰਾਬ ਦੇ ਠੇਕੇਦਾਰਾਂ ਦੀ ਹੈ ਤੇ ਡਰਾਈਵਰ ਸਮੇਤ ਸਾਰੇ ਸਵਾਰਾਂ ਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ।

ਹਾਦਸੇ ਤੋਂ ਬਾਅਦ ਬੋਲੈਰੋ ਸਵਾਰ ਫਰਾਰ ਹੋ ਗਏ ਤੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀਜੀਆਈ ਰੈਫਕ ਕਰ ਦਿੱਤਾ ਗਿਆ।

ਮੌਕੇ ‘ਤੇ ਪਹੁੰਚੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸ਼ਰਾਬ ਦੇ ਠੇਕੇਦਾਰਾਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਲਾਸ਼ਾਂ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।