ਮੱਝ ਦੀ ਮੌਤ ਤੋਂ ਬਾਅਦ ਮਨਾਈ 17ਵੀਂ, ਲੱਡੂ ਤੇ ਜਲੇਬੀਆਂ ਖੁਆਈਆਂ, 21 ਕੱਟੀਆਂ ਤੇ 1 ਕੱਟੇ ਨੂੰ ਦਿੱਤਾ ਸੀ ਜਨਮ

0
1011

ਸੋਨੀਪਤ/ਹਰਿਆਣਾ | ਪਿੰਡ ਸੋਹਟੀ ‘ਚ ਇਕ ਕਿਸਾਨ ਨੇ ਆਪਣੀ ਮੱਝ ਦੀ ਮੌਤ ਤੋਂ ਬਾਅਦ ਮੰਗਲਵਾਰ ਉਸ ਦੀ 17ਵੀਂ ਮਨਾਈ। ਪਸ਼ੂ ਪਾਲਕ ਨੇ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੂੰ ਪੂੜੀਆਂ ਤੇ ਸਬਜ਼ੀ ਨਾਲ ਲੱਡੂ, ਜਲੇਬੀਆਂ ਵੀ ਖੁਆਈਆਂ। ਪਸ਼ੂ ਪਾਲਕ ਨੇ ਆਸ-ਪਾਸ ਦੇ 8 ਪਿੰਡਾਂ ਨੂੰ ਵੀ ਭੋਜ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਹਜ਼ਾਰਾਂ ਲੋਕ ਪੁੱਜੇ।

4 ਕਿੱਲੇ ਜ਼ਮੀਨ ਦੇ ਮਾਲਕ ਜੈਭਗਵਾਨ ਨੇ ਦੱਸਿਆ ਕਿ 1999 ‘ਚ ਉਨ੍ਹਾਂ ਭਰਾ ਦੇ ਸਹੁਰਿਆਂ ਤੋਂ ਕਰੀਬ 3 ਸਾਲ ਦੀ ਇਹ ਕੱਟੀ ਲਿਆਏ ਸਨ। ਉਸ ਨੂੰ ਬੱਚਿਆਂ ਵਾਂਗ ਪਾਲਿਆ।

ਇਸ ਮੱਝ ਨੇ ਆਪਣੇ 21 ਕੱਟੀਆਂ ਤੇ ਇਕ ਕੱਟਾ ਦਿੱਤਾ। ਪਸ਼ੂ ਪਾਲਕ ਨੇ ਮੱਝ ਨੂੰ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਰੱਖਿਆ ਤੇ ਬੁੱਢੀ ਹੋਣ ‘ਤੇ ਬਜ਼ੁਰਗ ਵਾਂਗ ਸੇਵਾ ਕੀਤੀ।

ਉਹ ਕੁਝ ਦਿਨਾਂ ਤੋਂ ਸੋਚ ਰਹੇ ਸਨ ਕਿ ਆਪਣੀ ਮੱਝ ਦੇ ਜ਼ਿੰਦਾ ਰਹਿੰਦਿਆਂ ਉਸ ਦਾ ਜੀਵਨ ਯੱਗ ਕਰਨਗੇ ਪਰ ਦੇਵਉਠਨੀ ਇਕਾਦਸ਼ੀ ਦੇ ਦਿਨ ਅਚਾਨਕ ਮੱਝ ਦੀ ਮੌਤ ਹੋ ਗਈ। ਇਸ ਹਾਲਤ ‘ਚ ਕਿਸਾਨ ਨੇ ਮੱਝ ਦੀ 17ਵੀਂ ਕਰਦਿਆਂ ਇਹ ਪ੍ਰੋਗਰਾਮ ਰੱਖਿਆ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ