ਲੁਧਿਆਣਾ ‘ਚ 7 ਕਰੋੜ ਲੁੱਟ ਕੇ ਭੱਜਦੇ ਲੁਟੇਰਿਆਂ ਦੀ CCTV ਵੀਡੀਓ ਆਈ ਸਾਹਮਣੇ

0
113

ਲੁਧਿਆਣਾ | ਲੁਧਿਆਣਾ ‘ਚ 7 ਕਰੋੜ ਕੈਸ਼ ਵੈਨ ‘ਚੋਂ ਲੁੱਟਣ ਵਾਲੇ ਲੁਟੇਰਿਆਂ ਦੀ CCTV ਸਾਹਮਣੇ ਆਈ ਹੈ ਪਰ ਕੈਸ਼ ਵੈਨ ਲੁੱਟਣ ਵਾਲੇ 24 ਘੰਟਿਆਂ ਬਾਅਦ ਵੀ ਪੁਲਿਸ ਗ੍ਰਿਫਤ ‘ਚੋਂ ਬਾਹਰ ਹਨ। ਦੱਸ ਦਈਏ ਕਿ ਲੁਧਿਆਣਾ ਦੇ ਰਾਜਗੁਰੂ ਨਗਰ ਇਲਾਕੇ ਵਿਚ ਸ਼ਨੀਵਾਰ ਇਹ ਘਟਨਾ ਵਾਪਰੀ ਸੀ। ਬਦਮਾਸ਼ਾਂ ਨੇ ਏਟੀਐਮ ਵਿਚ ਕੈਸ਼ ਜਮ੍ਹਾ ਕਰਵਾਉਣ ਵਾਲੀ ਸਕਿਓਰਿਟੀ ਏਜੰਸੀ ਨੂੰ ਨਿਸ਼ਾਨਾ ਬਣਾਇਆ ਸੀ। ਦਫ਼ਤਰ ਅੰਦਰ ਦਾਖ਼ਲ ਹੋਏ ਬਦਮਾਸ਼ਾਂ ਨੇ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਸੀ।

ਦੱਸ ਦਈਏ ਕਿ 7 ਕਰੋੜ ਦੀ ਲੁੱਟ ਕੀਤੀ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ਾਂ ਨੇ ਮੁੱਲਾਂਪੁਰ ਦੇ ਲਾਗੇ ਵੈਨ ਖੜ੍ਹੀ ਕੀਤੀ ਅਤੇ ਰਫੂ-ਚੱਕਰ ਹੋ ਗਏ। ਮੌਕੇ ‘ਤੇ ਪਹੁੰਚੀ ਲੁਧਿਆਣਾ ਪੁਲਿਸ ਨੇ ਇਹ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਸੀ। ਜੋ ਸਾਹਮਣੇ ਆ ਗਈ ਹੈ।