CBSE 12th RESULT : ਜਲੰਧਰ ਦੇ ਸ਼ਿਵ ਜੋਤੀ ਸਕੂਲ ਦੀ ਮੋਕਸ਼ਾ ਨੇ ਪੰਜਾਬ ‘ਚੋਂ ਕੀਤਾ ਟੌਪ

0
3463

ਜਲੰਧਰ। ਅੱਜ ਪੂਰੇ ਦੇਸ਼ ’ਚ ਦਸਵੀਂ ਅਤੇ ਬਾਰ੍ਹਵੀਂ ਦੀਆਂ ਸੀਬੀਐੱਸਈ ਪ੍ਰੀਖਿਆਵਾਂ ਦਾ ਨਤੀਜਾ ਆ ਗਿਆ। ਇਨ੍ਹਾਂ ਨਤੀਜਿਆਂ ਤੋਂ ਉਨ੍ਹਾਂ ਪਰਿਵਾਰਾਂ ‘ਚ ਬੇਹੱਦ ਖੁਸ਼ੀ ਹੈ ਜਿਨ੍ਹਾਂ ਦੇ ਬੱਚਿਆਂ ਨੇ ਪੜ੍ਹਾਈ ਵਿੱਚ ਮਿਹਨਤ ਕਰਕੇ ਵਧੀਆ ਨੰਬਰ ਲਏ ।

ਜਲੰਧਰ ਦੇ ਸੋਢਲ ਰੋਡ ਸਥਿਤ ਸ਼ਿਵ ਜੋਤੀ ਸਕੂਲ ਦੀ ਮੋਕਸ਼ਾ ਨੇ ਬਾਰ੍ਹਵੀਂ ਦੇ ਸੀਬੀਐਸਈ ਨਤੀਜਿਆਂ ਵਿੱਚ 99.4 ਫ਼ੀਸਦੀ ਨੰਬਰ ਲੈ ਕੇ ਆਪਣੇ ਪੂਰੇ ਪੰਜਾਬ ‘ਚੋਂ ਟੌਪ ਕਰਕੇ ਪਰਿਵਾਰ ਅਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਮੋਕਸ਼ਾ ਦਾ ਕਹਿਣਾ ਹੈ ਕਿ ਉਸ ਦੀ ਕੜੀ ਮਿਹਨਤ ਅਤੇ ਟੀਚਰਾਂ ਦੀ ਸਪੋਰਟ ਨਾਲ ਇਹ ਸਭ ਸੰਭਵ ਹੋਇਆ ਹੈ।

ਪੜ੍ਹਾਈ ਬਾਰੇ ਗੱਲ ਕਰਦਿਆਂ ਉਸ ਨੇ ਦੱਸਿਆ ਕਿ  ਪਿਛਲੇ ਸਮੇਂ ਕੋਵਿਡ ਦੌਰਾਨ ਤੇ ਕੋਵਿਡ ਤੋਂ ਬਾਅਦ ਉਸ ਨੇ ਆਪਣੀ ਪੜ੍ਹਾਈ ਆਨਲਾਈਨ ਅਤੇ ਆਫਲਾਈਨ ਜਾਰੀ ਰੱਖੀ। ਹਾਲਾਂਕਿ ਉਸ ਨੂੰ ਆਨਲਾਈਨ ਪੜ੍ਹਾਈ ਜ਼ਿਆਦਾ ਪਸੰਦ ਸੀ ਕਿਉਂਕਿ ਆਨਲਾਈਨ ਪੜ੍ਹਾਈ ਵਿੱਚ ਘਰ ਹੀ ਬੈਠ ਕੇ ਸਕੂਲ ਦੇ ਲੈਵਲ ਦੀ ਹੀ ਪੜ੍ਹਾਈ ਕੀਤੀ ਜਾ ਸਕਦੀ ਸੀ।

ਇਸ ਵਿੱਚ ਕਿਸੇ ਦੀ ਡਿਸਟਰਬੈਂਸ ਵੀ ਨਹੀਂ ਹੁੰਦੀ ਸੀ। ਉਸ ਨੇ ਦੱਸਿਆ ਕਿ ਉਸ ਨੇ ਬਾਰ੍ਹਵੀਂ ਦੀ ਪੜ੍ਹਾਈ ਵਿੱਚ ਕਮਰਸ ਰੱਖ਼ੀ ਸੀ ਅਤੇ ਅੱਜ ਆਏ ਰਿਜ਼ਲਟ ਵਿਚ ਉਸ ਦੇ ਅਕਾਊਂਟਸ ਤੇ ਮੈਥ ਵਿਚੋਂ 100 ਵਿੱਚੋਂ 100 ਨੰਬਰ ਅਤੇ ਇਕਨੌਮਿਕਸ, ਬਿਜ਼ਨਸ ਅਤੇ ਇੰਗਲਿਸ਼ ਵਿੱਚ 99 ਪਰਸੈਂਟ ਨੰਬਰ ਆਏ ਹਨ। ਉਸ ਨੇ ਕਿਹਾ ਕਿ ਉਹ ਸੀਏ ਬਣਨਾ ਚਾਹੁੰਦੀ ਹੈ ਕਿਉਂਕਿ ਉਸ ਨੂੰ ਬਹੁਤ ਸ਼ੌਕ ਹੈ ਕਿ ਉਸ ਦੇ ਦਫਤਰ ਦੇ ਬਾਹਰ ਉਸ ਦੀ ਨੇਮ ਪਲੇਟ ਉਪਰ ਸੀਏ ਮੋਕਸ਼ਾ ਲਿਖਿਆ ਹੋਵੇ।

ਉਧਰ ਮੋਕਸ਼ਾ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਨੇ ਅਤੇ ਦੋਨੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਨੇ ਪਰ ਫਿਰ ਵੀ ਉਹ ਆਪਣੀਆਂ ਬੇਟੀਆਂ ਨੂੰ ਹਮੇਸ਼ਾ ਇਹ ਕਹਿੰਦੀ ਰਹਿੰਦੀ ਸੀ ਕਿ ਜ਼ਿਆਦਾ ਪੜ੍ਹੋ ਤਾਂ ਕਿ ਅਖ਼ਬਾਰਾਂ ਵਿੱਚ ਤੁਹਾਡੀਆਂ ਫੋਟੋਆਂ ਆਉਣਾ। ਮਾਂ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਨ੍ਹਾਂ ਦੇ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੋਣ ਤੇ ਅਖ਼ਬਾਰਾਂ ਅਤੇ ਚੈਨਲਾਂ ਵਿਚ ਉਨ੍ਹਾਂ ਦੇ ਬੱਚਿਆਂ ਦੀਆਂ ਫੋਟੋਆਂ ਅਤੇ ਇੰਟਰਵਿਊ ਚੱਲੇ।

ਬੱਚਿਆਂ ਦੀ ਪੜ੍ਹਾਈ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਪੜ੍ਹਾਈ ਵਿੱਚ ਹਮੇਸ਼ਾ ਧਿਆਨ ਦੇਣ ਦੀ ਗੱਲ ਕੀਤੀ ਹੈ। ਉਨ੍ਹਾਂ ਮੁਤਾਬਕ ਜੋ ਖ਼ੁਦ ਵੀ ਬੱਚਿਆਂ ਦੇ ਖਾਣ-ਪੀਣ ਅਤੇ ਸਮੇਂ ਸਿਰ ਸੌਣ ਅਤੇ ਜਾਗਣ ਦਾ ਖ਼ਾਸ ਖ਼ਿਆਲ ਰੱਖਦੇ ਸੀ ਤਾਂ ਕਿ ਬੱਚਿਆਂ ਦੀਆਂ ਆਦਤਾਂ ਦੇ ਨਾਲ ਨਾਲ ਉਨ੍ਹਾਂ ਦੇ ਡੇਲੀ ਰੁਟੀਨ ਨੂੰ ਵੀ ਸੁਧਾਰਿਆ ਜਾ ਸਕੇ। ਮੋਕਸ਼ਾ ਦੀ ਮਾਂ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਬਹੁਤ ਮਾਣ ਹੈ ਕਿ ਉਨ੍ਹਾਂ ਦੀ ਬੱਚੀ  ਨੇ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ।