ਚੰਡੀਗੜ੍ਹ| ਪਹਾੜੀ ਤੇ ਮੈਦਾਨੀ ਖੇਤਰਾਂ ਵਿੱਚ ਬੀਤੇ ਕੁਝ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਬਿਆਸ ਦਰਿਆ ਉੱਤੇ ਬਣੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਮੁੜ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ।
ਭਾਖੜਾ ਬਿਆਸ ਮੈਨੇਜਮੈਂਟ ਵੱਲੋਂ ਅੱਜ 16 ਜੁਲਾਈ ਨੂੰ ਸ਼ਾਮ 4 ਵਜੇ ਪਾਣੀ ਛੱਡਿਆ ਜਾਵੇਗਾ। ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਝੀਲ ਦਾ ਅੱਜ ਪਾਣੀ ਦਾ ਲੈਵਲ 1370.3 ਤੱਕ ਪਹੁੰਚ ਗਿਆ ਹੈ ਜਦੋਂ ਕਿ ਪੌਂਗ ਡੈਮ ਦੀ ਸਟੋਰੇਜ ਸਮਰੱਥਾ 1410 ਹੈ।
ਬੀ.ਬੀ.ਐਮ.ਬੀ. ਪੌਂਗ ਡੈਮ ਤੋਂ ਸ਼ਾਮ 4 ਵਜੇ 22,300 ਕਿਊਸਿਕ ਪਾਣੀ ਛੱਡੇਗੀ, ਜੋ ਸ਼ਾਹ ਨਹਿਰ ਬੇਰਾਜ ਤੋਂ ਬਿਆਸ ਨਦੀ ਵਿਚ 10800 ਅਤੇ 11500 ਕਿਊਸਿਕ ਮੁਕੇਰੀਆ ਹਾਈਡਲ ਵਿਚ ਛੱਡਿਆ ਜਾਵੇਗਾ।