ਸਾਵਧਾਨ! ਪੰਜਾਬ ‘ਚ ਵੀ “ਅਮਫਾਨ” ਤੂਫਾਨ ਮਚਾ ਸਕਦਾ ਹੈ ਤਬਾਹੀ, ਚੰਡੀਗੜ੍ਹ, ਮੋਹਾਲੀ ਤੇ ਹਰਿਆਣਾ ‘ਚ ਵੀ ਖਤਰਾ

0
32835

ਚੰਡੀਗੜ੍ਹ. ਬੰਗਾਲ ਦੀ ਖਾੜੀ ਤੋਂ ਉੱਠਿਆ ਅਮਫਾਨ ਚਕ੍ਰਵਾਤੀ ਤੂਫਾਨ ਪੱਛਮੀ ਬੰਗਾਲ, ਓਡੀਸ਼ਾ ਅਤੇ ਬੰਗਲਾਦੇਸ਼ ਦੇ ਨਾਲ-ਨਾਲ ਹੁਣ ਪੰਜਾਬ ਲਈ ਵੀ ਖਤਰਾ ਬਣ ਸਕਦਾ ਹੈ। ਮੌਸਮ ਵਿਭਾਗ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਹ ਤੂਫਾਨ ਚੰਡੀਗੜ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਵੀ ਦਸਤਕ ਦੇ ਸਕਦਾ ਹੈ। 21 ਮਈ ਤੋਂ ਬਾਅਦ ਚੱਕਰਵਾਤੀ ਤੂਫਾਨ ਦੇ ਆਉਣ ਦੀ ਪੂਰੀ ਸੰਭਾਵਣਾ ਹੈ।

ਤੂਫਾਨ ਦੇ ਕਾਰਨ ਚੰਡੀਗੜ੍ਹ ਸਮੇਤ ਮੁਹਾਲੀ ਅਤੇ ਪੰਚਕੁਲਾ ਵਿੱਚ ਮੌਸਮ ਦਾ ਮਿਜ਼ਾਜ ਹੋਰ ਵਿਗੜ ਰਿਹਾ ਹੈ। ਮੌਸਮ ਵਿਭਾਗ ਮੁਤਾਬਿਕ ਹਵਾਵਾਂ ਦੀ ਗਤਿ 40 ਤੋਂ 45 ਕਿ.ਮੀ. ਦੇ ਕਰੀਬ ਹੋ ਸਕਦੀ ਹੈ। ਇਸ ਵੇਲੇ ਦੇਸ਼ ਵਿੱਚ ਪੱਛਮੀ ਵਿਕਸ਼ੋਭ ਸਰਗਰਮ ਹੈ। ਹਵਾਵਾਂ ਨਾਲ ਤੇਜ ਬਾਰਿਸ਼ ਹੋਣ ਦੀ ਵੀ ਪੂਰੀ ਸੰਭਾਵਨਾ ਹੈ।

ਉੱਤਰ ਭਾਰਤ, ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਪ੍ਰਮੁਖ ਰਾਜਾਂ ਵਿੱਚ ਮੌਸਮ ਦਾ ਮਿਜਾਜ਼ ਵਿਗੜ ਸਕਦਾ ਹੈ। ਦੱਖਣੀ-ਪੂਰਬੀ ਬੰਗਾਲ ਦੀ ਖਾੜੀ ਦੇ ਨਜ਼ਦੀਕੀ ਇਲਾਕਿਆਂ ਵਿੱਚ ਇਹ ਚਕ੍ਰਵਾਤੀ ਤੂਫਾਨ ਭਿਆਨਕ ਰੂਪ ਲੈ ਸਕਦਾ ਹੈ। ਇਸ ਤੂਫਾਨ ਦੇ ਅੱਜ ਬੰਗਾਲ ਦੀ ਖਾੜੀ ਵਿੱਚ ਆਉਣ ਦੀ ਸੰਭਾਵਣਾ ਹੈ, ਫਿਰ ਉਸ ਤੋਂ ਬਾਅਦ ਇਹ ਤੂਫਾਨ ਹੋਲੀ-ਹੋਲੀ ਕਮਜ਼ੋਰ ਹੋ ਜਾਵੇਗਾ। ਹਾਲਾਂਕਿ ਜਦੋਂ ਤੱਕ ਇਸ ਤੂਫਾਨ ਦੇ ਪੰਜਾਬ ਵਿੱਚ ਪਹੁੰਚਣ ਦੀ ਸੰਭਾਵਨਾ ਹੈ, ਓਦੋਂ ਤੱਕ ਇਹ ਤੂਫਾਨ ਬਹੁਤ ਕਮਜ਼ੋਰ ਹੋ ਜਾਵੇਗਾ, ਪਰ ਮੌਸਮ ਵਿਭਾਗ ਮੁਤਾਬਿਕ ਮੌਸਮ ਦਾ ਮਿਜ਼ਾਜ ਵਿਗੜ ਵੀ ਸਕਦਾ ਹੈ ਅਤੇ ਇਹ ਤੂਫਾਨ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ।

  • ਤੇਜ ਹਵਾਵਾਂ ਚੱਲਣ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ
  • ਫਸਲਾਂ ਦਾ ਨੁਕਸਾਨ ਹੋਵੇਗਾ, ਖਾਸਕਰ ਅੰਬ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ।
  • ਸੜਕ ਉੱਤੇ ਵਾਹਨਾਂ ਦੇ ਐਕਸੀਡੈਂਟ ਹੋ ਸਕਦੇ ਹਨ।
  • ਰੂਖਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।