ਜਾਤੀ ਭੇਦਭਾਵ : ਦਲਿਤ ਮਹਿਲਾ ਦੇ ਪਾਣੀ ਪੀਣ ਦੇ ਬਾਅਦ ਦਬੰਗਾਂ ਨੇ ਗਊਮੂਤਰ ਨਾਲ ਸ਼ੁੱਧ ਕਰਾਈ ਟੈਂਕੀ, ਮਾਮਲਾ ਦਰਜ

0
247


ਦਿੱਲੀ। ਦਲਿਤ ਮਹਿਲਾ ਵਲੋਂ ਟੈਂਕ ਵਿਚੋਂ ਪਾਣੀ ਪੀਣ ਦੇ ਬਾਅਦ ਉਸਨੂੰ ਗਊਮੂਤਰ ਨਾਲ ਸ਼ੁੱਧ ਕਰਵਾਉਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲਾ ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਦਾ ਹੈ। ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਵਿਚ ਇਕ ਦਲਿਤ ਮਹਿਲਾ ਨੇ ਪਾਣੀ ਵਾਲੇ ਟੈਂਕ ਵਿਚੋਂ ਪਾਣੀ ਪੀ ਲਿਆ ਸੀ। ਜਿਸ ਤੋਂ ਬਾਅਦ ਟੈਂਕ ਵਿਚੋਂ ਸਾਰਾ ਪਾਣੀ ਬਾਹਰ ਕੱਢ ਕੇ ਉਸਨੂੰ ਗਊਮੂਤਰ ਨਾਲ ਸ਼ੁੱਧ ਕੀਤਾ ਗਿਆ।
ਪੁਲਿਸ ਨੇ ਦੱਸਿਆ ਕਿ ਮਹਾਦੇਵਪਾ ਨੂੰ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ 18 ਨਵੰਬਰ ਨੂੰ ਹੋਈ। ਇਕ ਮਹਿਲਾ ਦੂਜੇ ਪਿੰਡ ਤੋਂ ਹੇਗਾਗੋਟੋਰਾ ਪਿੰਡ ਆਈ ਸੀ। ਇਸੇ ਦੌਰਾਨ ਉਸਨੇ ਉੱਚੀ ਜਾਤੀ ਦੇ ਇਲਾਕੇ ਵਿਚ ਬਣੀ ਸਟੋਰੇਜ ਟੈਂਕ ਤੋਂ ਪਾਣੀ ਪੀ ਲਿਆ ਸੀ। ਇਸਦੇ ਬਾਅਦ ਦੋਸ਼ੀਆਂ ਨੇ ਸਾਰੇ ਪਾਣੀ ਨੂੰ ਬਾਹਰ ਕੱਢ ਕੇ ਟੈਂਕ ਨੂੰ ਸ਼ੁੱਧ ਕੀਤਾ। ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।