ਜਾਤ-ਪਾਤ ਅਤੇ ਵਰਣ ਵਿਵਸਥਾ ਨੂੰ ਕੀਤਾ ਜਾਵੇ ਖਤਮ, ਜਾਤ-ਪਾਤ ਪੁਰਾਣੀ ਸੋਚ : ਮੋਹਨ ਭਾਗਵਤ

0
588


ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਜਾਤ-ਪਾਤ ਅਤੇ ਵਰਣ ਵਿਵਸਥਾ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਭਾਗਵਤ ਨੇ ਕਿਹਾ- ਅੱਜ ਜੇਕਰ ਕੋਈ ਇਸ ਬਾਰੇ ਗੱਲ ਕਰਦਾ ਹੈ ਤਾਂ ਹਰ ਉਹ ਵਿਅਕਤੀ ਜੋ ਸਮਾਜ ਦਾ ਹਿੱਤ ਚਾਹੁੰਦਾ ਹੈ, ਉਸ ਨੂੰ ਕਹਿਣਾ ਚਾਹੀਦਾ ਹੈ ਕਿ ਵਰਣ ਅਤੇ ਜਾਤ-ਪਾਤ ਪੁਰਾਣੀ ਸੋਚ ਸੀ, ਜਿਸ ਨੂੰ ਹੁਣ ਭੁੱਲ ਜਾਣਾ ਚਾਹੀਦਾ ਹੈ।

ਭਾਗਵਤ ਨੇ ਸ਼ੁੱਕਰਵਾਰ ਨੂੰ ਇਕ ਕਿਤਾਬ ਰਿਲੀਜ਼ ਪ੍ਰੋਗਰਾਮ ‘ਚ ਇਹ ਗੱਲਾਂ ਕਹੀਆਂ । ਉਨ੍ਹਾਂ ਕਿਹਾ ਕਿ ਜੋ ਵੀ ਚੀਜ਼ ਵਿਤਕਰਾ ਪੈਦਾ ਕਰ ਰਹੀ ਹੈ, ਉਸ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਣਾ ਚਾਹੀਦਾ ਹੈ। ਭਾਰਤ ਹੋਵੇ ਜਾਂ ਕੋਈ ਹੋਰ ਦੇਸ਼, ਪਿਛਲੀਆਂ ਪੀੜ੍ਹੀਆਂ ਨੇ ਗਲਤੀਆਂ ਜ਼ਰੂਰ ਕੀਤੀਆਂ ਹਨ। ਸਾਨੂੰ ਇਨ੍ਹਾਂ ਗ਼ਲਤੀਆਂ ਨੂੰ ਮੰਨਣ ਵਿਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਜੇਕਰ ਤੁਸੀਂ ਸੋਚਦੇ ਹੋ ਕਿ ਸਾਡੇ ਪੁਰਖਿਆਂ ਨੇ ਗਲਤੀਆਂ ਕੀਤੀਆਂ ਹਨ, ਜੇਕਰ ਉਹ ਇਸ ਗੱਲ ਨੂੰ ਮੰਨ ਲੈਣ ਤਾਂ ਉਨ੍ਹਾਂ ਦੀ ਮਹੱਤਤਾ ਘੱਟ ਜਾਵੇਗੀ, ਤਾਂ ਅਜਿਹਾ ਨਹੀਂ ਹੈ ਕਿਉਂਕਿ ਹਰ ਕਿਸੇ ਦੇ ਪੁਰਖਿਆਂ ਨੇ ਗਲਤੀਆਂ ਕੀਤੀਆਂ ਹਨ।