ਜਲੰਧਰ ‘ਚ ਕੋਰੋਨਾ ਦੇ 4 ਮਾਮਲੇ ਆਏ ਸਾਹਮਣੇ, 600 ਰਿਪੋਰਟਾਂ ਨੈਗੇਟਿਵ ਆਈਆਂ

0
4746

ਜਲੰਧਰ . ਸ਼ਹਿਰ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਐਤਵਾਰ ਦੁਪਹਿਰ ਨੂੰ 4 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਤੇ 600 ਰਿਪੋਰਟਾਂ ਨੈਗੇਟਿਵ ਵੀ ਆਈਆਂ ਹਨ। ਜਿਨ੍ਹਾਂ ਵਿਚੋਂ 1 ਸ਼ਹਿਰ ਦੇ ਮਹਿੰਦਰੂ ਇਲਾਕੇ ਵਿਚ ਰਹਿਣ ਵਾਲਾ ਇਕ 56 ਸਾਲਾ ਵਿਅਕਤੀ ਹੈ, ਜਦੋਂ ਕਿ ਬਾਕੀ 3 ਅੰਮ੍ਰਿਤਸਰ ਤੇ ਹੁਸ਼ਿਆਰਪੁਰ ਦੇ ਵਸਨੀਕ ਹਨ। ਪਿਛਲੇ ਦਿਨੀਂ ਮੋਤੀ ਨਗਰ ਨਿਵਾਸੀ ਦੇਵ ਦੱਤ ਦੇ ਪੁੱਤਰਾਂ, ਸ਼੍ਰੀਮਾਨ ਹਸਪਤਾਲ ਵਿਖੇ ਕੰਟੀਨ ਚਲਾਉਣ ਵਾਲੇ ਵਿਪਨ ਸ਼ਰਮਾ (ਗੋਲਡੀ) ਅਤੇ ਵਰਿੰਦਰ ਸ਼ਰਮਾ ਦੇ ਪਰਿਵਾਰ ਸਮੇਤ ਕੁਲ 12 ਵਿਅਕਤੀਆਂ ਦੇ ਕੋਰੋਨਾ ਟੈਸਟ ਲਈ ਨਮੂਨੇ ਲਏ ਗਏ ਸਨ।

(Note : ਜਲੰਧਰ ਦੀਆਂ ਖਬਰ ਵਟਸਐਪ ‘ਚ ਮੰਗਵਾਉਣ ਲਈ 96467-33001 ਨੂੰ ਸੇਵ ਕਰਕੇ news updates ਮੈਸੇਜ ਭੇਜੋ। ਜਲੰਧਰ ਬੁਲੇਟਿਨ ਦੇ ਫੇਸਬੁਕ ਗਰੁੱਪ  ਨਾਲ ਵੀ ਜ਼ਰੂਰ ਜੁੜੋ)