ਮੋਗਾ ਥਾਣੇ ‘ਚ ਮਹਿਲਾ ਦੀ ਮੌਤ ਦਾ ਮਾਮਲਾ : ਭਤੀਜੇ ਦਾ ਇਲਜ਼ਾਮ- ਪੁਲਿਸ ਨੇ ਪਿਸਤੌਲ ਦਿਖਾਇਆ ਤਾਂ ਪਿਆ ਦਿਲ ਦਾ ਦੌਰਾ

0
4823

ਮੋਗਾ| ਮੋਗੇ ਦੇ ਪਿੰਡ ਕਾਲੀਆਂ ਵਾਲੇ ਵਿਚ ਰਿਸ਼ਤੇਦਾਰਾਂ ਨੂੰ ਮਿਲਣ ਕਾਰ ਵਿੱਚ ਸੋਮਵਾਰ ਦੀ ਸ਼ਾਮ ਨੂੰ ਦੌਧਰ ਜਾ ਰਹੇ ਕੁਲਦੀਪ ਸਿੰਘ ਦੀ ਪਤਨੀ ਨਵਪ੍ਰੀਤ ਕੌਰ ਅਤੇ ਉਨ੍ਹਾਂ ਦੇ 11 ਸਾਲਾਂ ਦੇ ਭਤੀਜੇ ਨੂੰ ਪਿੰਡ ਦੌਧਰ ਕੋਲ ਗੱਡੀ ਰੋਕ ਕੇ ਨਸ਼ਾ ਸਮੱਗਲਿੰਗ ਦੇ ਸ਼ੱਕ ਵਿਚ ਗੱਡੀ ਵਿੱਚ ਬਿਠਾ ਕੇ ਥਾਣੇ ਲੈ ਗਏ ਤੇ ਉਥੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ, ਕੁੱਟਮਾਰ ਦੌਰਾਨ 32 ਸਾਲਾਂ ਦੀ ਮਹਿਲਾ ਨਵਪ੍ਰੀਤ ਕੌਰ ਦੀ ਮੌਤ ਹੋ ਗਈ।

ਹੁਣ ਇਸ ਮਾਮਲੇ ਵਿਚ ਇਕ ਹੋਰ ਮੋੜ ਆਇਆ ਹੈ। ਥਾਣੇ ਵਿਚ ਉਸ ਵੇਲੇ ਮੌਜੂਦ ਪੀੜਤ ਪਰਿਵਾਰ ਦੇ ਭਤੀਜੇ ਲੱਗਦੇ ਛੋਟੇ ਬੱਚੇ ਦਾ ਬਿਆਨ ਸਾਹਮਣੇ ਆਇਆ ਹੈ। ਬੱਚੇ ਨੇ ਦੱਸਿਆ ਕਿ ਪੁਲਿਸ ਦੀ ਪੁੱਛਗਿੱਛ ਦੌਰਾਨ ਚਾਚੀ ਬਹੁਤ ਘਬਰਾ ਗਈ ਸੀ ਤੇ ਜਦੋਂ ਪੁਲਿਸ ਵਾਲੇ ਨੇ ਪਿਸਤੌਲ ਦਿਖਾਇਆ ਤਾਂ ਉਸਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸਦੀ ਮੌਤ ਹੋ ਗਈ।

ਮਾਮਲੇ ਵਿਚ ਪਿੰਡ ਦੌਧਰ ਕੋਲ ਥਾਣਾ ਬੱਧਨੀ ਕਲਾਂ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਸ਼ੱਕ ਵਿਚ ਗੱਡੀ ਰੋਕ ਕੇ ਪਤੀ-ਪਤਨੀ ਤੇ ਭਤੀਜੇ, ਤਿੰਨਾਂ ਨੂੰ ਥਾਣੇ ਲਿਆਂਦਾ ਗਿਆ। ਪੀੜਤ ਮਹਿਲਾ ਦੇ ਦਿਓਰ ਨੇ ਦੱਸਿਆ ਕਿ ਉਸਦੇ ਭਰਾ ਕੁਲਦੀਪ ਸਿੰਘ ਤੇ ਭਾਬੀ ਨਵਪ੍ਰੀਤ ਕੌਰ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਉਸਦੀ ਭਾਬੀ ਨਵਪ੍ਰੀਤ ਕੌਰ ਦੀ ਮੌਤ ਹੋ ਗਈ। ਪੁਲਿਸ ਦੁਆਰਾ 2 ਘੰਟੇ ਤੱਕ ਲਾਸ਼ ਨੂੰ ਥਾਣੇ ਰੱਖਣ ਦੇ ਬਾਅਦ ਉਸਦੇ ਭਰਾ ਅਤੇ ਬੇਟੇ ਸਹਿਜਦੀਪ ਨੂੰ ਛੱਡਿਆ ਗਿਆ।

ਦੂਜੇ ਪਾਸੇ ਮਾਮਲੇ ਨੂੰ ਲੈ ਕੇ ਐਸਐਸਪੀ ਜੇ ਚੇਲੀਅਨ ਦਾ ਕਹਿਣਾ ਹੈ ਕਿ ਉਹ ਮਾਮਲੇ ਨੂੰ ਬਾਰੀਕੀ ਨਾਲ ਜਾਂਚ ਰਹੇ ਹਨ ਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤ ਕਾਰਵਾਈ ਕਰਨਗੇ।