ਮਾਮਲਾ ਪਿੰਡ ਬੱਲਾਂ ‘ਚ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ, ਲੋਕਾਂ ਨੇ ਪ੍ਰਦਰਸ਼ਨ ਕਰਦਿਆਂ ਹਾਈਵੇ ਕੀਤਾ ਜਾਮ

0
776

ਜਲੰਧਰ | ਪਿੰਡ ਬੱਲਾਂ ‘ਚ ਲੋਕਾਂ ਨੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਵਿਰੋਧ ‘ਚ ਹਲਕਾ ਕਰਤਾਰਪੁਰ ਦੇ ਵਿਧਾਇਕ ਸੁਰਿੰਦਰ ਚੌਧਰੀ, ਸੰਸਦ ਮੈਂਬਰ ਸੰਤੋਖ ਸਿੰਘ ਤੇ ਪ੍ਰਸ਼ਾਸਨ ਖਿਲਾਫ ਜਲੰਧਰ-ਪਠਾਨਕੋਟ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪੁਰਾਣੀ ਕੁਟੀਆ ਸੰਤ ਸਰਵਣ ਦਾਸ ਜੀ ਦੇ ਸਾਹਮਣਿਓਂ ਲੰਘਣ ਵਾਲੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਰਸਤੇ ‘ਚ ਖੜ੍ਹਾ ਹੋ ਜਾਂਦਾ ਹੈ। ਇਸ ਮਾਮਲੇ ਨੂੰ ਲੋਕਾਂ ਨੇ ਗ੍ਰਾਮ ਪੰਚਾਇਤ ਤੇ ਸਰਪੰਚ ਦੇ ਧਿਆਨ ਚ ਲਿਆਂਦਾ ਸੀ। ਉਥੇ ਸ਼ਿਕਾਇਤਕਰਤਾਵਾਂ ਨੇ ਮਾਮਲਾ ਐੱਸ ਸੀ ਆਯੋਗ ਦੀ ਟੀਮ ਦੇ ਧਿਆਨ ਚ ਲਿਆਂਦਾ ਪਰ ਸਮੱਸਿਆ ਹੱਲ ਨਹੀਂ ਹੋਈ।

ਉਥੇ ਦਿਨ ਪੁਲਿਸ ਪ੍ਰਸ਼ਾਸਨ ਦੇ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀ ਸੀਵਰੇਜ ਲਾਈਨ ਹਟਾਉਣ ਲਈ ਪਹੁੰਚ ਗਏ ਪਰ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ। ਮਾਮਲਾ ਕਿਸ਼ਨਗੜ੍ਹ ਥਾਣੇ ਪਹੁੰਚਿਆ ਤੇ ਪ੍ਰਸ਼ਾਸਨਿਕ ਅਧਿਕਾਰੀ ਨੇ ਲੋਕਾਂ ਦੀ ਗੱਲ ਸੁਣੀ ਪਰ ਫਿਰ ਵੀ ਕੋਈ ਸੁਣਵਾਈ ਨਹੀਂ ਹੋਈ, ਜਿਸ ਤੋਂ ਬਾਅਦ ਲੋਕਾਂ ਦੇ ਹਾਈਵੇ ਜਾਮ ਕਰ ਦਿੱਤਾ।