ਬਰਗਰ ਕਿੰਗ ਨੂੰ ਲੱਗਾ 50 ਹਜ਼ਾਰ ਦਾ ਜ਼ੁਰਮਾਨਾ, ਵੈਜ ਦੀ ਥਾਂ ਦਿੱਤਾ ਨਾਨਵੈਜ ਬਰਗਰ

0
571

ਜਲੰਧਰ. ਬਰਗਰ ਕਿੰਗ ਨੂੰ ਆਪਣੋ ਇਕ ਗ੍ਰਾਹਕ ਨੂੰ ਵੈਜ ਦੀ ਥਾਂ ਨਾਨਵੈਜ ਬਰਗਰ ਦੇਣ ਤੇ 50 ਹਜ਼ਾਰ ਦਾ ਜ਼ੁਰਮਾਨਾ ਭਰਨਾ ਪਿਆ। ਇਹ ਘਟਨਾ ਜਲੰਧਰ ਦੇ ਰਹਿਣ ਵਾਲੇ ਮਨੀਸ਼ ਕੁਮਾਰ ਨਾਲ ਵਾਪਰੀ ਸੀ ਜਿਸ ‘ਤੇ ਉਹਨਾਂ ਨੇ ਦੱਸਿਆ ਕਿ 2018 ‘ਚ ਉਹਨਾਂ ਨੇ 2 ਵੈਜ ਬਰਗਰ ਆਰਡਰ ਕੀਤੇ ਸੀ ਅਤੇ ਬਰਗਰ ਕਿੰਗ ਦੇ ਸਟਾਫ ਨੇ ਉਹਨਾਂ ਨੂੰ ਇਸ ਦੌਰਾਨ ਨਾਨਵੈਜ ਬਰਗਰ ਦੇ ਦਿੱਤੇ ਸੀ। ਉਸ ਨੂੰ ਖਾਣ ਮਗਰੋਂ ਉਹਨਾਂ ਦੀ ਸੇਹਤ ਖ਼ਰਾਬ ਹੋਈ ਅਤੇ ਉਹ ਫੂਡ ਪੋਇਜ਼ਨਿੰਗ ਦੇ ਸ਼ਿਕਾਰ ਹੋਏ। ਉਹਨਾਂ ਕਿਹਾ ਕਿ ਇਸ ਨਾਲ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ। ਉਹਨਾਂ ਨੇ ਦਸੰਬਰ ‘ਚ ਕੰਜ਼ੂਮਰ ਫੋਰਮ ‘ਚ ਮੁਕੱਦਮਾ ਦਰਜ ਕਰਵਾਇਆ ਅਤੇ ਇਨਸਾਫ ਦੀ ਮੰਗ ਕੀਤੀ।

ਮਨੀਸ਼ ਕੁਮਾਰ

ਫੋਰਮ ਨੇ ਇਸ ਮਾਮਲੇ ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਬਰਗਰ ਕਿੰਗ ਨੂੰ 50 ਹਜ਼ਾਰ ਜ਼ੁਰਮਾਨਾ, 10 ਹਜ਼ਾਰ ਵਕੀਲ ਦੀ ਫੀਸ ਅਤੇ 67 ਰੁਪਏ ਮਨੀਸ਼ ਨੂੰ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਫੈਸਲੇ ‘ਤੇ ਮਨੀਸ਼ ਨੇ ਕਿਹਾ ਕਿ ਉਸਨੂੰ ਕੋਰਟ ‘ਤੇ ਯਕੀਨ ਸੀ ਅਤੇ ਉਸ ਨਾਲ ਇਨਸਾਫ਼ ਹੋਇਆ ਹੈ। ਇਸ ਮਾਮਲੇ ‘ਤੇ ਫੈਸਲਾ 16 ਜਨਵਰੀ ਨੂੰ ਸੁਣਾਇਆ ਗਿਆ ਸੀ।