ਹਿਸਾਰ| ਬਰਨਾਲਾ-ਲੁਧਿਆਣਾ ਮੁੱਖ ਪਿੰਡ ਭੱਦਲਵੱਢ ਵਿਖੇ ਸ਼ੁੱਕਰਵਾਰ ਸਵੇਰੇ 5 ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ ‘ਚ 4 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਵਿਕਾਸ ਪੁੱਤਰ ਦਿਆਨੰਦ ਵਾਸੀ 12 ਕੁਆਰਟਰ ਰੋਡ ਹਿਸਾਰ, ਅੰਮਿ੍ਤਪਾਲ ਪੁੱਤਰ ਚਰਨਜੀਤ ਵਾਸੀ ਹਿਸਾਰ,ਸੋਨੂ ਬਤਰਾ ਵਾਸੀ ਹਿਸਾਰ ਤੇ ਇੱਕ 11 ਸਾਲ ਦੇ ਕਰੀਬ ਉਮਰ ਦੇ ਬੱਚੇ ਨਾਲ ਰਾਤੀ 12 ਵਜੇ ਕਰੀਬ ਹਿਸਾਰ ਤੋਂ ਨਕੋਦਰ ਡੇਰੇ ਮੱਥਾ ਟੇਕਣ ਲਈ ਰਵਾਨਾਂ ਹੋਏ ਸਨ |
ਜਦੋਂ ਸਵੇਰੇ 5 ਵਜੇ ਦੇ ਕਰੀਬ ਉਹ ਪਿੰਡ ਭੱਦਲਵੱਢ ਵਿਖੇ ਪੁੱਜੇ ਤਾਂ ਅੱਗੇ ਜਾ ਰਹੀ ਇੱਟਾਂ ਨਾਲ ਭਰੀ ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ | ਇਸ ਹਾਦਸੇ ‘ਚ ਕਾਰ ਸਵਾਰ ਚਾਰੋਂ ਵਿਅਕਤੀਆਂ ਦੀ ਮੌਤ ਹੋ ਗਈ | ਉਨ੍ਹਾਂ ਦਾ ਦੱਸਿਆ ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ | ਮਿ੍ਤਕ ਵਿਅਕਤੀਆਂ ਦੇ ਵਾਰਸਾਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ |