ਅੰਮ੍ਰਿਤਸਰ ‘ਚ ਫਲਾਈਓਵਰ ਤੋਂ ਹੇਠਾਂ ਡਿੱਗੀ ਕਾਰ, 3 ਜ਼ਖਮੀ

0
598

ਅੰਮ੍ਰਿਤਸਰ | ਇਥੋਂ ਦੇ ਰਿਗੋ ਪੁਲ ‘ਤੇ ਦੇਰ ਰਾਤ ਭਿਆਨਕ ਹਾਦਸਾ ਵਾਪਰਿਆ। ਫਲਾਈਓਵਰ ਤੋਂ ਹੇਠਾਂ ਕਾਰ ਡਿੱਗ ਗਈ। ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਕਾਰ ਕਿਸਦੀ ਹੈ ਅਤੇ ਇਸ ਵਿਚ ਕਿੰਨੇ ਲੋਕ ਸਵਾਰ ਸਨ। ਹਾਦਸੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ।
ਹਾਦਸਾ ਅੰਮ੍ਰਿਤਸਰ ਦੇ ਕਿਲਾ ਗੋਬਿੰਦਗੜ੍ਹ ਨੇੜੇ ਹੋਇਆ। ਹਨੇਰਾ ਹੋਣ ਕਾਰਨ ਕਾਰ ਰਾਤ ਨੂੰ ਫਲਾਈਓਵਰ ਤੋਂ ਹੇਠਾਂ ਡਿੱਗ ਪਈ। 3 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।