ਹੁਸ਼ਿਆਰਪੁਰ ਦੇ ਤਲਵਾੜਾ ‘ਚ ਕਾਰ ਨਹਿਰ ‘ਚ ਡਿੱਗੀ, ਕਪੂਰਥਲਾ ਦੇ NRI ਵਕੀਲ ਦੀ ਮੌ.ਤ

0
1564

ਤਲਵਾੜਾ| ਕਸਬਾ ਤਲਵਾੜਾ ਵਿਚ ਮੁਕੇਰੀਆਂ ਹਾਈਡਲ ਪ੍ਰਾਜੈਕਟ ਦੀ ਨਹਿਰ ਵਿਚ ਮਾਰੂਤੀ ਬਰੇਜਾ ਕਾਰ ਡਿੱਗ ਗਈ। ਹੁਸ਼ਿਆਰਪੁਰ ਤੋਂ ਆਈ ਗੋਤਾਖੋਰ ਦੀ ਟੀਮ ਨੇ ਬਹੁਤ ਮੁਸ਼ੱਕਤ ਦੇ ਬਾਅਦ ਕ੍ਰੇਨ ਦੀ ਮਦਦ ਨਾਲ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਕਾਰ ਵਿਚੋਂ ਇਕ ਡੈੱਡ ਬਾਡੀ ਮਿਲੀ। ਮਰਨ ਵਾਲੇ ਵਿਅਕਤੀ ਦੀ ਪਛਾਣ 67 ਸਾਲਾ ਐਡਵੋਕੇਟ ਜੋਗਰਾਜ ਸਿੰਘ ਵਜੋਂ ਹੋਈ ਹੈ ਤੇ ਮ੍ਰਿਤਕ ਕਪੂਰਥਲਾ ਦਾ ਰਹਿਣ ਵਾਲਾ ਸੀ।

ਐਡਵੋਕੇਟ ਜੋਗਰਾਜ ਸਿੰਘ ਪਿਛਲੇ 30 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਿਹਾ ਸੀ।ਉਹ ਪੰਜਾਬ ਘੁੰਮਣ ਲਈ ਆਇਆ ਸੀ। ਦੋ ਦਿਨ ਤੋਂ ਜੋਗਰਾਜ ਸਿੰਘ ਤਲਵਾੜਾ ਵਿਚ ਹੀ ਘੁੰਮ ਰਿਹਾ ਸੀ। ਉਹ ਸ਼ਾਹ ਨਹਿਰ ਬੈਰਾਜ ਤੋਂ ਹੁੰਦੇ ਹੋਏ ਜਦੋਂ ਆਪਣੀ ਕਾਰ ਨਾਲ ਤਲਵਾੜਾ ਵੱਲ ਜਾ ਰਿਹਾ ਸੀ ਤਾਂ ਅਚਾਨਕ ਕਾਰ ਆਪਣਾ ਸੰਤੁਲਨ ਗੁਆ ਬੈਠੀ ਤੇ ਨਹਿਰ ਵਿਚ ਜਾ ਡਿੱਗੀ ਜਿਸ ਨਾਲ ਜੋਗਿੰਦਰ ਦੀ ਮੌਤ ਹੋ ਗਈ।

ਮ੍ਰਿਤਕ ਦੇ ਰਿਸ਼ਤੇਦਾਰ ਬਾਬੂ ਨੇ ਦੱਸਿਆ ਕਿ ਉਸ ਨੂੰ ਪਿੰਡ ਖਿਰਾਜਪੁਰ ਤੋਂ ਇਕ ਫੋਨ ਆਇਆ ਸੀ ਕਿ ਇਕ ਅਣਪਛਾਤੇ ਵਿਅਕਤੀ ਜੋ ਪਿੰਡ ਦੇ ਬਾਹਰ ਸ਼ਰਾਬੀ ਹਾਲਤ ਵਿਚ ਕਾਰ ਲਗਾ ਕੇ ਖੜ੍ਹਾ ਹੈ। ਉਹ ਆਪਣੇ ਆਪ ਨੂੰ ਜਾਣਕਾਰ ਦੱਸ ਰਿਹਾ ਹੈ ਜਿਸ ਦੇ ਬਾਅਦ ਉਹ ਉਸ ਨੂੰ ਆਪਣੇ ਘਰ ਹਾਜੀਪੁਰ ਲੈ ਆਏ ਪਰ ਉਸ ਨੇ ਸ਼ਰਾਬ ਬਹੁਤ ਜ਼ਿਆਦਾ ਪੀਤੀ ਹੋਈ ਸੀ।

ਜੋਗਰਾਜ ਉਨ੍ਹਾ ਨਾਲ ਉਨ੍ਹਾਂ ਦੇ ਘਰ ਨਹੀਂ ਗਿਆ ਸਗੋਂ ਉਹ ਉਨ੍ਹਾਂ ਦੀ ਦੁਕਾਨ ਦੇ ਬਾਹਰ ਕਾਰ ਵਿਚ ਹੀ ਸੌਂ ਗਿਆ ਤੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਹ ਉਥੋਂ ਕਾਰ ਲੈ ਕੇ ਤਲਵਾੜਾ ਵੱਲ ਚਲਾ ਗਿਆ। ਉਨ੍ਹਾਂ ਨੇ ਜੋਗਰਾਜ ਦੇ ਪਰਿਵਾਰ ਨੂੰ ਹਾਦਸੇ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਹੈ।