ਟਾਂਡਾ ‘ਚ ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਧੀ ਸਾਹਮਣੇ ਮਾਂ ਨੇ ਤੋੜਿਆ ਦਮ

0
3046

ਟਾਂਡਾ ਉੜਮੁੜ: ਹੁਸ਼ਿਆਰਪੁਰ ਮਾਰਗ ‘ਤੇ ਅੱਡਾ ਸਰਾਂ ਵਿਖੇ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਕੈਂਟਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਔਰਤ ਦੀ ਮੌਕੇ  ‘ਤੇ ਹੀ ਮੌਤ ਹੋ ਗਈ। ਜਦਕਿ ਉਸ ਦਾ ਦਿਓਰ ਅਤੇ ਧੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਗੁਰਦਾਸਪੁਰ ਦੇ ਪਿੰਡ ਕੱਸ ਕਲੇਰ ਤੋਂ ਪਾਸਪੋਰਟ ਦਫ਼ਤਰ ਹੁਸ਼ਿਆਰਪੁਰ ਜਾ ਰਹੇ ਸਨ ਕਿ ਅਚਾਨਕ ਕੈਂਟਰ ਨੇ ਉਹਨਾਂ  ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਮੋਟਰਸਾਈਕਲ ਸਵਾਰ ਔਰਤ ਰੀਟਾ ਪਤਨੀ ਮੇਜਰ ਸਿੰਘ ਦੀ ਮੌਤ ਹੋ ਗਈ ਜਦਕਿ ਉਸ ਦਾ ਦਿਓਰ ਅਲਾਹੀ ਪੁੱਤਰ ਪ੍ਰੇਮ ਸਿੰਘ ਅਤੇ ਬੇਟੀ ਪ੍ਰਭਜੋਤ ਕੌਰ ਜ਼ਖ਼ਮੀ ਹੋ ਗਏ। ਥਾਣੇਦਾਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਟਾਂਡਾ ਪੁਲਿਸ ਨੇ ਜ਼ਖ਼ਮੀ ਹੋਏ ਅਲਾਹੀ ਦੇ ਬਿਆਨ ਦੇ ਆਧਾਰ ‘ਤੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।