ਕੈਂਸਰ ਪੀੜਤ ਨਵਜੋਤ ਕੌਰ ਸਿੱਧੂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ, ਦੇਹ ਅਰੋਗਤਾ ਦੀ ਕੀਤੀ ਅਰਦਾਸ

0
1432

ਅੰਮ੍ਰਿਤਸਰ| ਕੈਂਸਰ ਤੋਂ ਪੀੜਤ ਡਾ. ਨਵਜੋਤ ਕੌਰ ਸਿੱਧੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੀ। ਦਰਸ਼ਨ ਕਰਨ ਆਉਣ ਸਮੇਂ ਆਪਣੀ ਫੇਰੀ ਦੀ ਸੂਚਨਾ ਉਨ੍ਹਾਂ ਨੇ ਕਿਸੇ ਨਾਲ ਵੀ ਸਾਂਝੀ ਨਹੀਂ ਕੀਤੀ ਤੇ ਦੇਰ ਸ਼ਾਮ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ।

ਕਾਂਗਰਸੀ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਪਿਛਲੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਹਨ। ਉਹ ਆਮ ਸ਼ਰਧਾਲੂ ਵਾਂਗ ਨਤਮਸਤਕ ਹੋਣ ਲਈ ਪਹੁੰਚੇ। ਪਹਿਲਾਂ ਉਹ ਸ੍ਰੀ ਦੁੱਖ ਭੰਜਨੀ ਸਾਹਿਬ ਗਏ ਅਤੇ ਦੇਹ ਅਰੋਗਤਾ ਦੀ ਅਰਦਾਸ ਕੀਤੀ।

ਉਪਰੰਤ ਕਤਾਰ ’ਚ ਲੱਗ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ, ਜਿਥੇ ਉਨ੍ਹਾਂ ਨੇ ਅਰਦਾਸ ਕੀਤੀ ਤੇ ਲੰਮਾ ਸਮਾਂ ਉਪਰ ਪਹਿਲੀ ਮੰਜ਼ਿਲ ’ਤੇ ਬੈਠ ਕੇ ਕੀਰਤਨ ਸਰਵਣ ਕੀਤਾ।