ਕੈਨੇਡਾ : ਕੌਮਾਂਤਰੀ ਵਿਦਿਆਰਥੀਆਂ ਨੂੰ ਵਾਪਸ ਭੇਜਣ ਬਾਰੇ ਇਮੀਗ੍ਰੇਸ਼ਨ ਮੰਤਰੀ ਦਾ ਵੱਡਾ ਬਿਆਨ, ਪੜ੍ਹੋ ਵੇਰਵਾ

0
627

ਓਟਵਾ| ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਕਿਹਾ ਹੈ ਕਿ ਅਸੀਂ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਦਾ ਮਸਲਾ ਹੱਲ ਕਰ ਰਹੇ ਹਾਂ ਜਿਨ੍ਹਾਂ ਨੂੰ ਫਰਜ਼ੀ ਕਾਲਜ ਦਾਖਲਾ ਪੱਤਰਾਂ ਰਾਹੀਂ ਕੈਨੇਡਾ ਵਿਚ ਦਾਖਲਾ ਮਿਲਿਆ ਸੀ। 

ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਇਨ੍ਹਾਂ ਲੋਕਾਂ ਦਾ ਨਾਜਾਇਜ਼ ਲਾਹਾ ਲਿਆ ਹੈ, ਉਨ੍ਹਾਂ  ਨੂੰ ਆਪਣੀਆਂ ਹਰਕਤਾਂ ਦਾ ਖਮਿਆਜ਼ਾ ਭੁਗਤਣਾ ਪਵੇਗਾ।
ਬੇਕਸੂਰ ਪੀੜਤਾਂ ਨੂੰ ਉਨ੍ਹਾਂ ਦਾ ਪੱਖ ਰੱਖਣ ਦਾ ਹਰ ਮੌਕਾ ਦਿੱਤਾ ਜਾਵੇਗਾ, ਅਸੀਂ ਸੀ ਬੀ ਐਸ ਏ ਨਾਲ ਰਲ ਕੇ ਇਸ ਉਲਝਣਤਾਣੀ ਦਾ ਹੱਲ ਕੱਢਾਂਗੇ।