ਟੋਰਾਂਟੋ | ਕੈਨੇਡੀਅਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸੋਮਵਾਰ ਚੋਣਾਂ ਵਿੱਚ ਲਗਾਤਾਰ ਤੀਜੀ ਵਾਰ ਜਿੱਤ ਦਿਵਾਈ ਪਰ ਉਨ੍ਹਾਂ ਦੀਆਂ ਬਹੁਤੀਆਂ ਸੀਟਾਂ ‘ਤੇ ਵੱਡੀ ਜਿੱਤ ਦੀ ਉਮੀਦ ਪੂਰੀ ਨਹੀਂ ਹੋ ਸਕੀ।
ਉਨ੍ਹਾਂ ਦੀ ਲਿਬਰਲ ਪਾਰਟੀ ਕੋਲ ਕੁਝ ਸੀਟਾਂ ਹੀ ਘੱਟ ਹੋਣਗੀਆਂ ਤੇ ਟਰੂਡੋ ਦਾ ਚੋਣਾਂ ਤੋਂ ਬਾਅਦ ਸੱਤਾ ’ਤੇ ਕਬਜ਼ਾ ਰਹੇਗਾ। ਲਿਬਰਲ ਪਾਰਟੀ 148 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਜਦੋਂਕਿ ਕੰਜ਼ਰਵੇਟਿਵ ਪਾਰਟੀ 103 ਸੀਟਾਂ ‘ਤੇ ਅੱਗੇ ਹੈ, ਬਲਾਕ ਕਿਊਬਕੋਇਸ 28 ਤੇ ਖੱਬੇਪੱਖੀ ਨਿਊ ਡੈਮੋਕ੍ਰੇਟਿਕ ਪਾਰਟੀ 22 ਸੀਟਾਂ ‘ਤੇ ਅੱਗੇ ਹੈ।
ਵਿਰੋਧੀ ਧਿਰ ਟਰੂਡੋ ‘ਤੇ ਆਪਣੇ ਲਾਭ ਲਈ ਸਮੇਂ ਤੋਂ 2 ਸਾਲ ਪਹਿਲਾਂ ਚੋਣਾਂ ਕਰਵਾਉਣ ਦਾ ਦੋਸ਼ ਲਾਉਂਦੀ ਰਹੀ ਹੈ। ਟਰੂਡੋ ਨੇ ਦਾਅਵਾ ਕੀਤਾ ਕਿ ਕੈਨੇਡੀਅਨ ਮਹਾਮਾਰੀ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨਹੀਂ ਚਾਹੁੰਦੇ।