ਰੱਖੜੀ ‘ਤੇ ‘ਕਾਲ’ ਨੇ ਪਿੱਛਾ ਨੀਂ ਛੱਡਿਆ : ਬਾਈਕ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ; ਪਤੀ-ਪਤਨੀ ਤੇ ਨਾਲ ਬੈਠੇ ਤੀਜੇ ਬੰਦੇ ਦੀ ਮੌਕੇ ‘ਤੇ ਮੌਤ

0
10730

ਸੁਨਾਮ| ਸੁਨਾਮ ਨੇੜੇ ਵਾਪਰੇ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਪਤੀ ਪਤਨੀ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਤਿੰਨੋਂ ਮ੍ਰਿਤਕ ਇੱਕੋ ਮੋਟਰਸਾਈਕਲ ‘ਤੇ ਆਪਣੇ ਪਿੰਡ ਸ਼ੇਰੋਂ ਨੂੰ ਪਰਤ ਰਹੇ ਸਨ।

ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸਹਾਇਕ ਥਾਣੇਦਾਰ ਸੱਤ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸ਼ੇਰੋਂ ਦਾ ਪਰਮਜੀਤ ਸਿੰਘ (45), ਆਪਣੀ ਪਤਨੀ ਪਰਵੀਨ ਕੌਰ (42 ) ਅਤੇ ਸਾਥੀ ਮਨਜੀਤ ਸਿੰਘ (42) ਦੇ ਨਾਲ ਇੱਕੋ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸੁਨਾਮ ਤੋਂ ਵਾਪਸ ਆਪਣੇ ਪਿੰਡ ਸੇਰੋਂ ਜਾ ਰਹੇ ਸਨ।

ਉਨ੍ਹਾਂ ਕਿਹਾ ਕਿ ਸ਼ੇਰੋਂ-ਕੈਂਚੀਆਂ ਕੋਲ ਪਹੁੰਚਣ ‘ਤੇ ਕਿਸੇ ਅਣਪਛਾਤੇ ਵਾਹਨ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਦੀ ਹਾਦਸੇ ਵਾਲੀ ਥਾਂ ‘ਤੇ ਹੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸੁਨਾਮ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵੇਂ ਮ੍ਰਿਤਕ ਮਜ਼ਦੂਰੀ ਦਾ ਕੰਮ ਕਰਦੇ ਸਨ ਜਦਕਿ ਪਰਵੀਨ ਕੌਰ ਸੁਨਾਮ ਵਿਖੇ ਆਪਣੇ ਲੜਕੇ ਨੂੰ ਮਿਲਣ ਆਈ ਹੋਈ ਸੀ।