ਕੈਗ ਰਿਪੋਰਟ : 11703 ਲੋਕ ਗਲਤ ਉਮਰ ਦੱਸ ਕੇ ਲੈਂਦੇ ਰਹੇ ਬੁਢਾਪਾ ਪੈਨਸ਼ਨ, 5205 ਮਰਦਾਂ ਨੂੰ ਔਰਤਾਂ ਦੇ ਹਿੱਸੇ ‘ਚੋਂ ਫੰਡ ਕੀਤਾ ਗਿਆ ਟਰਾਂਸਫਰ

0
422

ਚੰਡੀਗੜ੍ਹ। ਪੰਜਾਬ ਦੀ ਡਾਇਰੈਕਟ ਬੈਨੀਫਿਟ ਟਰਾਂਸਫਰ (ਕੈਸ਼ ਟਰਾਂਸਫਰ) ਸਕੀਮ ਤਹਿਤ ਵੱਡੀ ਗਿਣਤੀ ਵਿਚ ਬੁਢਾਪਾ ਅਤੇ ਵਿਧਵਾ ਪੈਨਸ਼ਨਰ ਹਨ, ਜੋ ਅਯੋਗ ਹਨ। ਭਾਰਤ ਦੇ ਕੰਪਟਰੋਲਰ ਅਤੇ ਆਡਿਟ ਜਨਰਲ (ਕੈਗ) ਨੇ 2022 ਦੀ ਰਿਪੋਰਟ ਨੰਬਰ 1 ਵਿਚ ਇਹ ਵੱਡਾ ਖੁਲਾਸਾ ਕੀਤਾ ਹੈ।

ਪਰਫਾਰਮੈਂਸ ਆਡਿਟ ਵਿਚ ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ, ਮੁਹਾਲੀ ਵਿਚ ਪਾਇਆ ਗਿਆ ਕਿ ਦੋ ਡੁਪਲੀਕੇਟ ਲੇਜ਼ਰਾਂ ਰਾਹੀਂ 11703 ਅਜਿਹੇ ਵਿਅਕਤੀਆਂ ਨੂੰ ਪੈਨਸ਼ਨ ਦਾ ਲਾਭ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦੀ ਉਮਰ ਨਿਯਮਾਂ ਅਨੁਸਾਰ 60 ਸਾਲ ਤੋਂ ਘੱਟ ਹੈ।

ਜਨਵਰੀ 2018 ਤੋਂ ਜੁਲਾਈ 2020 ਦੀ ਮਿਆਦ ਲਈ ਖਾਤਿਆਂ ਦੀ ਪੜਤਾਲ ਵਿਚ 6 ਜ਼ਿਲ੍ਹਿਆਂ ਵਿਚ 8256 ਅਯੋਗ ਲਾਭਪਾਤਰੀ ਪਾਏ ਗਏ ਜੋ ਸਮਾਜ ਭਲਾਈ ਸਕੀਮਾਂ ਦਾ ਲਾਭ ਲੈ ਰਹੇ ਸਨ। ਜਦਕਿ 9.89 ਕਰੋੜ ਦੀ ਸਿੱਧੀ ਲਾਭ ਸਕੀਮ ਵਿਚ ਵਸੂਲੀ ਨਹੀਂ ਕੀਤੀ ਗਈ।

ਲਾਪਰਵਾਹੀ ਇਥੋਂ ਤੱਕ ਹੀ ਨਹੀਂ ਹੈ, 5205 ਮਰਦਾਂ ਨੂੰ ਔਰਤਾਂ ਦੇ ਹਿੱਸੇ ਤੋਂ ਫੰਡ ਟਰਾਂਸਫਰ ਕੀਤਾ ਗਿਆ। ਮਈ 2017 ਤੋਂ ਨਵੰਬਰ 2017 ਦਰਮਿਆਨ ਵੈਰੀਫਿਕੇਸ਼ਨ ਵਿਚ 10,327 ਅਜਿਹੇ ਲੋਕ ਪਾਏ ਗਏ, ਜੋ ਅਯੋਗ ਹੋਣ ਦੇ ਬਾਵਜੂਦ ਪੈਨਸ਼ਨ ਅਤੇ ਹੋਰ ਸਕੀਮਾਂ ਲਈ ਪੈਸੇ ਲੈ ਰਹੇ ਸਨ।