ਰਾਮ ਰਹੀਮ ਦੇ ਨਸ਼ਾ ਛੁਡਾਉਣ ਦੀ ਚੁਣੌਤੀ ਦੇਣ ‘ਤੇ ਭੜਕੇ ਕੈਬਨਿਟ ਮੰਤਰੀ ਧਾਲੀਵਾਲ : ਕਿਹਾ- ਸਾਨੂੰ ਤੁਹਾਡੀ ਸਲਾਹ ਦੀ ਲੋੜ ਨਹੀਂ

0
132

ਚੰਡੀਗੜ੍ਹ। ਯੌਨ ਸ਼ੋਸ਼ਣ ਅਤੇ ਸਾਧਵੀਆਂ ਦੇ ਕਤਲ ਦੇ ਦੋ ਮਾਮਲਿਆਂ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਨਸ਼ਾ ਛੁਡਾਉਣ ਦੀ ਚੁਣੌਤੀ ਦੇਣ ਕਾਰਨ ਮਾਹੌਲ ਗਰਮ ਹੋ ਗਿਆ ਹੈ। ਰਾਮ ਰਹੀਮ ਨੇ ਹੁਣ ਨਸ਼ਾ ਛੁਡਾਉਣ ਦੇ ਨਾਂ ‘ਤੇ ਆਪਣੇ ਵਿਰੋਧੀਆਂ ਨੂੰ ਲਲਕਾਰਿਆ ਹੈ।

ਪੈਰੋਲ ‘ਤੇ ਯੂਪੀ ਦੇ ਬਾਗਪਤ ਦੇ ਬਰਨਾਵਾ ਡੇਰੇ ‘ਚ ਆਨਲਾਈਨ ਸਤਿਸੰਗ ਕਰਦੇ ਹੋਏ ਰਾਮ ਰਹੀਮ ਨੇ ਕਿਹਾ ਕਿ ਤੁਸੀਂ ਲੋਕ ਸਿਰਫ ਆਪਣੇ ਧਰਮ ਦੇ ਲੋਕਾਂ ਦਾ ਨਸ਼ਾ ਛੁਡਵਾ ਕੇ ਦਿਖਾ ਦਵੋ। ਖੁੱਲੇ ਮੈਦਾਨ ਵਿੱਚ ਆਓ, ਇਹ ਸਾਡੀ ਚੁਣੌਤੀ ਹੈ।

ਇਸ ਦੇ ਜਵਾਬ ਵਿੱਚ ਪੰਜਾਬ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਰਾਮ ਰਹੀਮ ਨੂੰ ਸਾਡੇ ਧਰਮ ਬਾਰੇ ਬੋਲਣ ਦਾ ਕੀ ਹੱਕ ਹੈ? ਅਸੀਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਵਿੱਚ ਲੱਗੇ ਹੋਏ ਹਾਂ। ਸਾਡੇ ਕੋਲ SGPC ਹੈ ਅਤੇ ਸਰਕਾਰ ਵੀ ਲੱਗੀ ਹੋਈ ਹੈ। ਸਾਨੂੰ ਰਾਮ ਰਹੀਮ ਤੋਂ ਸਲਾਹ ਲੈਣ ਦੀ ਲੋੜ ਨਹੀਂ ਹੈ।