ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ- ਔਰਤਾਂ ਦੇ ਖਾਤੇ ‘ਚ ਇੱਕ-ਦੋ ਮਹੀਨਿਆਂ ‘ਚ ਆਉਣਗੇ ਇੱਕ-ਇੱਕ ਹਜ਼ਾਰ ਰੁਪਏ

0
27617

ਸ੍ਰੀ ਫਤਿਹਗੜ੍ਹ ਸਾਹਿਬ (ਜਗਮੀਤ ਸਿੰਘ) | ਆਮ ਆਦਮੀ ਪਾਰਟੀ ਔਰਤਾਂ ਨਾਲ ਕੀਤਾ ਇੱਕ-ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਵੀ ਜਲਦ ਪੂਰਾ ਕਰਨ ਜਾ ਰਹੀ ਹੈ। ਇਹ ਖੁਲਾਸਾ ਕੀਤਾ ਹੈ ਕੈਬਿਨੇਟ ਮੰਤਰੀ ਬਲਜੀਤ ਕੌਰ ਨੇ।

ਸ੍ਰੀ ਫਤਿਹਗੜ੍ਹ ਸਾਹਿਬ ‘ਚ ਇੱਕ ਸਮਾਗਮ ਵਿੱਚ ਪਹੁੰਚੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਕੈਬਿਨੇਟ ਮੰਤਰੀ ਬਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਵੇਂ ਸਰਕਾਰ ਨੇ ਬਿਜਲੀ ਵਾਲਾ ਵਾਅਦਾ ਪੂਰਾ ਕੀਤਾ ਹੈ ਉਸੇ ਤਰ੍ਹਾਂ ਇਹ ਵਾਅਦਾ ਵੀ ਜਲਦ ਪੂਰਾ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਨੇ ਕਿਹਾ- ਇੱਕ-ਦੋ ਮਹੀਨਿਆਂ ਵਿੱਚ ਔਰਤਾਂ ਨਾਲ ਕੀਤਾ ਸਭ ਤੋਂ ਵੱਡਾ ਵਾਅਦਾ ਪੂਰਾ ਹੋ ਜਾਵੇਗਾ ਅਤੇ ਖਾਤਿਆਂ ਵਿੱਚ ਇੱਕ-ਇੱਕ ਹਜ਼ਾਰ ਰੁਪਏ ਆਉਣੇ ਸ਼ੁਰੂ ਹੋ ਜਾਣਗੇ।

ਸੁਣੋ, ਕੀ-ਕੀ ਬੋਲੇ ਬਲਜੀਤ ਕੌਰ

https://www.youtube.com/shorts/dO0JKUCq31s