ਜ਼ਿਮਨੀ ਚੋਣ : ਬਰਨਾਲਾ ‘ਚ ਸ਼ੁਰੂਆਤੀ ਰੁਝਾਨਾਂ ‘ਚ ਆਪ ਉਮੀਦਵਾਰ ਅੱਗੇ

0
341

ਬਰਨਾਲਾ, 23 ਨਵੰਬਰ | ਪੰਜਾਬ ਦੀ ਬਰਨਾਲਾ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਐਸਡੀ ਕਾਲਜ ਬਰਨਾਲਾ ਵਿਚ ਈਵੀਐਮ ਮਸ਼ੀਨਾਂ ਰਾਹੀਂ ਗਿਣਤੀ ਚੱਲ ਰਹੀ ਹੈ। ਇੱਥੇ ਪਹਿਲੇ ਗੇੜ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ ਹਨ।

ਇਥੇ 20 ਨਵੰਬਰ ਨੂੰ ਹੋਈ ਵੋਟਿੰਗ ਦੌਰਾਨ ਬਰਨਾਲਾ ਸੀਟ ‘ਤੇ 56.3 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ‘ਤੇ 99,956 ਵੋਟਾਂ ਪਈਆਂ। ਜਿਨ੍ਹਾਂ ਵਿੱਚੋਂ 53,489 ਪੁਰਸ਼, 46,465 ਇਸਤਰੀ ਅਤੇ 2 ਹੋਰ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।