ਬੀਪੀ, ਹਾਰਟ ਅਤੇ ਸ਼ੂਗਰ ਦੀਆਂ ਦਵਾਈਆਂ ਖਰੀਦੋ ਬੇਹੱਦ ਸਸਤੀਆਂ, ਹਾਰਟ ਦੀ 436 ਰੁਪਏ ਵਾਲੀ ਦਵਾਈ ਮਿਲੇਗੀ ਸਿਰਫ 11 ਰੁਪਏ ‘ਚ

0
30582

ਜਲੰਧਰ | ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਜਨ ਔਸ਼ਧੀ ਕੇਂਦਰਾਂ ਤੋਂ ਬਿਲਕੁਲ ਸਸਤੀਆਂ ਦਵਾਈਆਂ ਖਰੀਦੀਆਂ ਜਾ ਸਕਦੀਆਂ ਹਨ। ਜਲੰਧਰ ਵਿੱਚ ਜਨ ਔਸ਼ਧੀ ਦੇ ਕਈ ਸਟੋਰ ਖੁੱਲ੍ਹ ਚੁੱਕੇ ਹਨ।

ਆਮ ਘਰਾਂ ਵਿੱਚ ਇਸਤੇਮਾਲ ਹੋਣ ਵਾਲੀ ਬੀਪੀ ਦੀ ਦਵਾਈ ਜੋ ਕਿ ਬਜਾਰ ਵਿੱਚ 242 ਰੁਪਏ ਦਾ ਪੱਤਾ ਮਿਲਦਾ ਹੈ ਜਨ ਔਸ਼ਧੀ ਵਿੱਚ ਇਹ ਦਵਾਈ ਸਿਰਫ 22 ਰੁਪਏ ਵਿੱਚ ਖਰੀਦ ਸਕਦੇ ਹੋ। ਇਸੇ ਤਰ੍ਹਾਂ ਦਿਲ ਦੇ ਮਰੀਜਾਂ ਲਈ ਦਵਾਈ ਜਿਹੜੀ ਬਾਹਰ 436 ਰੁਪਏ ਦੀ ਹੈ ਉਹ ਇੱਥੋਂ ਸਿਰਫ 11 ਰੁਪਏ ਵਿੱਚ ਮਿਲ ਰਹੀ ਹੈ।

ਵੇਖੋ, ਕਿਹੜੀ ਦਵਾਈ ਕਿੰਨੀ ਸਸਤੀ

ਕੈਲਸ਼ੀਅਮ ਦੀਆਂ ਗੋਲੀਆਂ ਜੋ ਕਿ ਬਾਹਰ 235 ਰੁਪਏ ਦਾ ਪੱਤਾ ਮਿਲਦਾ ਹੈ ਇੱਥੇ ਸਿਰਫ 18 ਰੁਪਏ ਵਿੱਚ ਲਿਆ ਜਾ ਸਕਦਾ ਹੈ। ਇਸੇ ਤਰ੍ਹਾਂ ਗੈਸ ਦੀ 99 ਰੁਪਏ ਵਾਲੀਆਂ ਗੋਲੀਆਂ ਦਾ ਮੁੱਲ ਇੱਥੇ ਸਿਰਫ 19 ਰੁਪਏ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।