ਕੇਜਰੀਵਾਲ ਤੇ ਭਗਵੰਤ ਮਾਨ ਦੇ ਦੌਰੇ ਦੇ ਮੱਦੇਨਜਰ ਬੱਸ ਸਟੈਂਡ ਪੁਲਸ ਛਾਉਣੀ ’ਚ ਤਬਦੀਲ, ਇਕ ਕਿਲੋਮੀਟਰ ਦੇ ਘੇਰੇ ਅੰਦਰ ਸਾਰੇ ਲਾਇਸੈਂਸੀ ਹਥਿਆਰ ਜਬਤ

0
13506

ਜਲੰਧਰ । ਬੱਸ ਸਟੈਂਡ ’ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੋਲਵੋ ਬੱਸਾਂ ਨੂੰ ਹਰੀ ਝੰਡੀ ਦੇਣ ਲਈ ਪਹੁੰਚ ਰਹੇ ਹਨ, ਜਿਸ ਕਾਰਨ ਪੁਲਿਸ ਨੇ ਬੱਸ ਸਟੈਂਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ ।

ਇਸ ਦੌਰਾਨ ਬੱਸ ਸਟੈਂਡ ਦੇ ਕੋਲ ਰਹਿਣ ਵਾਲੇ ਲੋਕ ਜਿਨ੍ਹਾਂ ਦੇ ਕੋਲ ਲਾਇਸੰਸੀ ਅਸਲਾ ਹੈ, ਉਨ੍ਹਾਂ ਨੂੰ ਥਾਣੇ ਵਿਚ ਜਮਾਂ ਕਰਵਾਉਣ ਲਈ ਕਿਹਾ ਗਿਆ ਹੈ । ਇਨਵੈਸਟਮੈਂਟ ਐਡਵਾਈਜ਼ਰ ਆਸ਼ੀਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ’ਤੇ ਹਥਿਆਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ, ਪਰ ਕੋਈ ਵੀ ਲਿਖਤ ਵਿੱਚ ਆਰਡਰ ਨਹੀਂ ਦਿੱਤੇ ਗਏ।

ਜਦ ਇਸ ਬਾਰੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਸਕਿਓਰਟੀ ਰੀਜਨ ਦਾ ਹਵਾਲਾ ਦਿੰਦੇ ਹੋਏ ਲੋਕਾਂ ਦੇ ਹਥਿਆਰ ਰੱਖਵਾਉਣ ਵਾਲੀ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ।

ਤੁਹਾਨੂੰ ਦੱਸ ਦਈਏ ਕਿ ਇਨਵੈਸਟਮੈਂਟ ਐਡਵਾਈਜ਼ਰ ਰਜੇਸ਼ ਗੁਪਤਾ ਨੇ ਸਾਡੀ ਟੀਮ ਨੂੰ ਹਥਿਆਰ ਜਮ੍ਹਾਂ ਕਰਵਾਉਣ ਵਾਲੀ ਪੁਲਿਸ ਦੁਆਰਾ ਦਿੱਤੀ ਗਈ ਰਸੀਦ ਤੇ ਪੁਲਿਸ ਦੀ ਕਾਲ ਰਿਕਾਰਡਿੰਗ ਦਿੱਤੀ ਹੈ।

ਵੇਖੋ ਵੀਡੀਓ-