ਤਨਮਯ | ਮੋਗਾ
ਪੰਜਾਬ ਦੇ ਲੋਕ ਆਪਣੇ-ਆਪਣੇ ਤਰੀਕੇ ਨਾਲ ਕਿਸਾਨਾਂ ਨੂੰ ਸਪੋਰਟ ਕਰ ਰਹੇ ਹਨ। ਅਜਿਹੀ ਕੀ ਇੱਕ ਅਨੋਖੀ ਆਫਰ ਮੋਗਾ ਦੀ ਇੱਕ ਨਿੱਜੀ ਬਸ ਕੰਪਨੀ ਨੇ ਕੱਢੀ ਹੈ।
ਮੋਗਾ ਦੇ ਧਰਮਕੋਟ ਇਲਾਕੇ ਦੀ ਨਿੱਜੀ ਬਸ ਕੰਪਨੀ ਨੇ ਆਫਰ ਕੱਢੀ ਹੈ ਕਿ ਜੇਕਰ ਕੋਈ ਸਿਮ ਕਾਰਡ ਨੂੰ ਦੂਜੀ ਕੰਪਨੀ ਵਿੱਚ ਪੋਰਟ ਕਰਵਾਵੇਗਾ ਜਾਂ ਜਿਓ ਸਿਮ ਛੱਡੇਗਾ, ਉਸ ਨੂੰ 15 ਦਿਨ ਮੁਫਤ ਸਫਰ ਕਰਵਾਇਆ ਜਾਵੇਗਾ।
ਬੱਸ ਕੰਪਨੀ ਦੇ ਮਾਲਕ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੇ ਮੋਰਚੇ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਇਹ ਸਹੂਲਤ ਦੇਣ ਦਾ ਮਕਸਦ ਉਨ੍ਹਾਂ ਦਾ ਯੋਗਦਾਨ ਪਵਾਉਣਾ ਹੈ। ਜਿੰਨਾ ਚਿਰ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ ਇਹ ਆਫਰ ਵੀ ਉਸ ਵੇਲੇ ਤੱਕ ਜਾਰੀ ਰਹੇਗਾ।
ਬਸ ਵਿੱਚ ਸਫਰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਜੀਓ ਸਿਮ ਪੋਰਟ ਕਰਕੇ 15 ਦਿਨ ਮੁਫਤ ਸਫਰ ਕਰ ਰਹੇ ਹਨ। ਇਹ ਚੰਗੀ ਸਕੀਮ ਹੈ। ਇਸ ਨਾਲ ਉਨ੍ਹਾਂ ਦਾ ਯੋਗਦਾਨ ਅੰਦੋਲਨ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਪੈ ਰਿਹਾ ਹੈ।