ਮੋਗਾ : ਪਰਾਲੀ ਨੂੰ ਅੱਗ ਲਗਾਉਣੀ ਨੰਬਰਦਾਰ ਨੂੰ ਪਈ ਮਹਿੰਗੀ, ਡੀਸੀ ਨੇ ਕੀਤਾ ਸਸਪੈਂਡ

0
1521

ਮੋਗਾ, 8 ਨਵੰਬਰ| ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਰਾਜ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਦਿੱਤੇ ਆਦੇਸ਼ਾਂ ਦੀ ਉਲੰਘਣਾ ਕਰਨ ਉੱਤੇ ਜ਼ਿਲ੍ਹਾ ਮੈਜਿਸਟ੍ਰੇਟ- ਕਮ- ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਪਿੰਡ ਫਤਿਹਗੜ੍ਹ ਕੋਰੋਟਾਣਾ ਦੇ ਨੰਬਰਦਾਰ ਜਗਸੀਰ ਸਿੰਘ ਪੁੱਤਰ ਜਰਨੈਲ ਸਿੰਘ ਦੀ ਨੰਬਰਦਾਰੀ ਮੁਅੱਤਲ ਕਰ ਦਿੱਤੀ ਹੈ।

ਇਸ ਸਬੰਧੀ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ- ਕਮ- ਡਿਪਟੀ ਕਮਿਸ਼ਨਰ ਨੇ ਲਿਖਿਆ ਹੈ ਕਿ ਜਗਸੀਰ ਸਿੰਘ ਨੰਬਰਦਾਰ ਵੱਲੋਂ ਆਪਣੀ ਜ਼ਮੀਨ ਜਲੰਧਰ ਰੋਡ ਐਚ.ਪੀ.ਪੈਟਰੋਲ ਪੰਪ ਦੀ ਬੈਕਸਾਇਡ ਪਿੰਡ ਫਤਿਹਗੜ੍ਹ, ਕੋਰਟਾਣਾ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਗਈ ਹੈ।  ਜਿਸ ਉਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਉਤੇ ਉਨ੍ਹਾਂ ਨੂੰ ਨੰਬਰਦਾਰੀ ਦੇ ਅਹੁਦੇ ਤੋਂ ਸਸਪੈਂਡ ਕੀਤਾ ਜਾਂਦਾ ਹੈ।