ਬੁਰਹਾਨਪੁਰ : ਗੰਨੇ ਦੇ ਟਰੱਕ ਨੇ ਮਿੰਨੀ ਟਰੱਕ ਨੂੰ ਮਾਰੀ ਟੱਕਰ, 5 ਮਜ਼ਦੂਰਾਂ ਦੀ ਮੌਕੇ ‘ਤੇ ਮੌਤ, 3 ਦੀ ਹਾਲਤ ਕਾਫੀ ਗੰਭੀਰ

0
325

ਮੱਧ ਪ੍ਰਦੇਸ਼। ਬੁਰਹਾਨਪੁਰ ਵਿਚ ਦਰਦਨਾਕ ਹਾਦਸੇ ਵਿਚ 5 ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ ਵਿਚ 7 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫਿਲਹਾਲ ਜ਼ਖਮੀਆਂ ਨੂੰ ਖਕਨਾਰ ਦੇ ਸਿਹਤ ਕੇਂਦਰ ਵਿਚ ਭਰਤੀ ਕਰਾਇਆ ਗਿਆ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਾਦਸਾ ਬੁਰਹਾਨਪੁਰ ਜ਼ਿਲ੍ਹਾ ਮੁੱਖ ਦਫਤਰ ਤੋਂ ਲਗਭਗ 62 ਕਿਲੋਮੀਟਰ ਦੂਰ ਦੇੜਤਲਾਈ ਵਿਚ ਹੋਇਆ। ਇਥੇ ਇਕ ਪੈਟਰੋਲ ਪੰਪ ਕੋਲ ਦੁਪਹਿਰ ਲਗਭਗ 3 ਵਜੇ ਗੰਨੇ ਨਾਲ ਭਰੇ ਟਰੱਕ ਨੇ ਮਜ਼ਦੂਰਾਂ ਨਾਲ ਭਰੀ ਆਇਸ਼ਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ 5 ਮਜ਼ਦੂਰਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਟੱਕਰ ਮਾਰਨ ਦੇ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਚੌਕੀ ਐੱਸਆਈ ਦਲੀਪ ਸਿੰਘ ਨੇ ਦੱਸਿਆ ਕਿ ਮਜ਼ਦੂਰਾਂ ਨਾਲ ਭਰੀ ਆਇਸ਼ਰ ਖੰਡਵਾ ਤੋਂ ਦੇੜਤਲਾਈ ਜਾ ਰਹੀ ਸੀਜਿਸ ਵਿਚ ਕੁਝ ਮਜ਼ਦੂਰ ਪਰਿਵਾਰ ਸਵਾਰ ਸਨ ਜਦੋਂ ਕਿ ਗੰਨੇ ਨਾਲ ਭਰਿਆ ਟਰੱਕ ਦੇੜਤਲਾਈ ਤੋਂ ਖੰਡਵਾ ਵੱਲ ਜਾ ਰਿਹਾ ਸੀ। ਵਾਹਨ ਮਹਾਰਾਸ਼ਟਰ ਪਾਸਿੰਗ ਦੱਸਿਆ ਜਾ ਰਿਹਾ ਹੈ। ਖਕਨਾਰ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।