ਚੰਡੀਗੜ . ‘ਏ’ ਕੈਟਾਗਰੀ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਨਾਲ ਜੁੜੇ 23 ਅਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਫਿਰੋਜਪੁਰ, ਹਰਿਆਣਾ ਅਤੇ ਰਾਜਸਥਾਨ ‘ਚ ਕੀਤੀ ਗਈ ਛਾਪੇਮਾਰੀ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਕੋਲੋਂ 36 ਹਥਿਆਰ ਵੀ ਬਰਾਮਦ ਹੋਏ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ- ਇਹਨਾਂ ਨਾਲ ਜੁੜੇ ਹੋਰ ਸੰਪਰਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਗ੍ਰਿਫਤਾਰ ਅਰੋਪੀਆਂ ਤੋਂ 14 ਡੀਬੀਬੀਐਲ 12 ਬੋਰ, ਚਾਰ ਐਸਬੀਬੀਐਲ 12 ਬੋਰ, ਪੰਜ 32 ਬੋਰ ਪਿਸਤੌਲ, ਇੱਕ 45 ਬੋਰ ਦੀ ਪਿਸਤੌਲ, ਤਿੰਨ 30 ਬੋਰ ਪਿਸਤੌਲ, ਇੱਕ 25 ਬੋਰ ਦੀ ਪਿਸਤੌਲ ਅਤੇ ਦੋ ਕਾਰਬਾਈਨ ਬਰਾਮਦ ਹੋਈ ਹੈ। ਨਾਜਾਇਜ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਕਈ ਅਸਲਾ ਡੀਲਰਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪੰਜਾਬ ਪੁਲੀਸ ਨੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਨੂੰ ਅਰਮੀਨੀਆ ਤੋਂ ਡਿਪੋਰਟ ਹੋਣ ‘ਤੇ ਨਵੰਬਰ 2019 ‘ਚ ਨਵੀਂ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਸੀ…
ਡੀਜੀਪੀ ਨੇ ਦੱਸਿਆ- ਗ੍ਰਿਫਤਾਰ ਅਰੋਪੀ ਆਸੀਸ ਦੀ ਧਰਮਿੰਦਰ ਉਰਫ ਗੁਗਨੀ ਨੇ ਸੁਖਪ੍ਰੀਤ ਬੁੱਢਾ ਨਾਲ ਜਾਣ-ਪਛਾਣ ਕਰਵਾਈ, ਜੋ ਆਰਐਸਐਸ ਨੇਤਾ ਬ੍ਰਿਗੇਡੀਅਰ ਗਗਨੇਜਾ ਅਤੇ ਪੰਜਾਬ ਦੇ ਹੋਰ ਹਿੰਦੂ ਧਾਰਮਿਕ ਆਗੂਆਂ ਦੀ ਨਿਸ਼ਾਨਾ ਹੱਤਿਆ ਦੇ ਮਾਮਲਿਆਂ ਵਿਚ ਮੁੱਖ ਦੋਸੀ ਹੈ। ਐਨਆਈਏ ਵੱਲੋਂ ਜਾਂਚ ਕੀਤੇ ਜਾ ਰਹੇ ਨਿਸ਼ਾਨਾ ਹੱਤਿਆ ਦੇ ਮਾਮਲਿਆਂ ਵਿਚ ਹਥਿਆਰਾਂ ਦੀ ਸਪਲਾਈ ਲਈ ਵੀ ਲੋੜੀਂਦਾ ਸੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।