ਪ੍ਰਾਈਵੇਟ ਕੰਪਨੀਆਂ ਨੂੰ ਟੱਕਰ ਦੇਣ ਲਈ BSNL ਨੇ ਸ਼ੁਰੂ ਕੀਤੀ 4ਜੀ ਸਰਵਿਸ, ਛੋਟੇ ਪਲਾਨ ਬਾਕੀਆਂ ਨਾਲੋਂ ਸਸਤੇ

0
1455

ਅੰਮ੍ਰਿਤਸਰ/ਜਲੰਧਰ/ਲੁਧਿਆਣਾ, 11 ਜੁਲਾਈ | ਇੱਕ ਪਾਸੇ ਕਈ ਪ੍ਰਾਈਵੇਟ ਮੋਬਾਇਲ ਕੰਪਨੀਆਂ ਵੱਲੋਂ ਪਹਿਲਾਂ ਦੇ ਰੀਚਾਰਜ ਵਧਾ ਦਿੱਤੇ ਗਏ ਹਨ ਅਤੇ ਮੋਬਾਈਲ ਰੀਚਾਰਜ ਦੇ ਰੇਟ ਵਧਣ ਤੋਂ ਬਾਅਦ ਹਰ ਵਰਗ ਦੇ ਆਦਮੀ ਨੂੰ ਮੋਬਾਇਲ ਰਿਚਾਰਜ ਦੇ ਮਹਿੰਗਾਈ ਦੀ ਮਾਰ ਵੀ ਝਲਣੀ ਪੈ ਰਹੀ ਹੈ। ਉਸ ਤੋਂ ਬਾਅਦ ਸਰਕਾਰੀ ਕੰਪਨੀ ਬੀਐਸਐਨਐਲ ਵੱਲੋਂ ਆਪਣੀ 4G ਦੇ ਪਲੈਨ ਸਸਤੇ ਕਰ ਦਿੱਤੇ ਗਏ ਹਨ ਜਿਸ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਬੀਐਸਐਨਐਲ ਦੇ ਜੀਐਮ ਵੱਲੋਂ ਪ੍ਰੈਸ ਕਾਨਫਰਸ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਜਿੱਥੇ ਕਿ ਦੂਸਰੀਆਂ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਰੀਚਾਰਜ ਬਹੁਤ ਮਹਿੰਗੇ ਕਰ ਦਿੱਤੇ ਹਨ ਉਥੇ ਹੀ ਬੀਐਸਐਨਐਲ ਨੇ ਆਪਣੇ ਗ੍ਰਾਹਕਾਂ ਵਾਸਤੇ ਕੁਝ ਸਸਤੇ ਪਲਾਨ ਲਾਂਚ ਕੀਤੇ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਐਸਐਨਐਲ ਦੇ ਅਫਸਰ ਅਨਿਲ ਕੁਮਾਰ ਨੇ ਦੱਸਿਆ ਕਿ ਪਹਿਲਾਂ ਬੀਐਸਐਨਐਲ ਨੈਟਵਰਕ ਸਰਵਿਸ ਮਾਮਲੇ ‘ਚ ਗ੍ਰਾਹਕਾਂ ਨੂੰ ਖੁਸ਼ ਨਹੀਂ ਸੀ ਕਰ ਸਕਿਆ ਪਰ ਹੁਣ ਬੀਐਸਐਨਐਲ ਵੱਲੋਂ ਬਹੁਤ ਸਾਰੇ ਟਾਵਰ ਲਗਾਏ ਗਏ ਹਨ ਜਿਸ ਨਾਲ ਨੈਟਵਰਕ ਦੀ ਦਿੱਕਤ ਨਹੀਂ ਆਉਂਦੀ। ਹੁਣ 4ਜੀ ਲਾਂਚ ਕੀਤੇ ਜਾਣ ਤੋਂ ਬਾਅਦ ਹੁਣ ਸਪੀਡ ਬਹੁਤ ਵਧੀਆ ਆ ਰਹੀ ਹੈ। ਇਸ ਤੋਂ ਇਲਾਵਾ ਆਸਾਨੀ ਨਾਲ ਆਪਣੇ ਨੰਬਰ ਬੀਐਸਐਨਐਲ ਵਿੱਚ ਪੋਰਟ ਕਰਵਾਏ ਜਾ ਸਕਦੇ ਹਨ।