ਤਰਨਤਾਰਨ (ਬਲਜੀਤ ਸਿੰਘ) | ਭਾਰਤ-ਪਾਕਿਸਤਾਨ ਸਰਹੱਦ ਦੀ ਕਰਮਾ ਪੋਸਟ ਖਾਲੜਾ ਤੋਂ ਬੀਐਸਐਫ ਦੀ 171 ਬਟਾਲੀਅਨ ਨੇ ਜ਼ੀਰੋ ਲਾਈਨ ਕਰੋਸ ਕਰ ਕੇ ਹਿੰਦੁਸਤਾਨ ਵਿੱਚ ਬਿਨਾਂ ਪਾਸਪੋਰਟ ਤੋਂ ਦਾਖ਼ਲ ਹੋਏ ਵਿਅਕਤੀ ਨੂੰ ਕਾਬੂ ਕੀਤਾ।
ਉਕਤ ਵਿਅਕਤੀ ਕੋਲੋਂ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ, ਜਿਸ ਦੀ ਪਛਾਣ ਫਿਆਜ਼ ਗੁਲਾਮ ਅਲੀ ਪੁੱਤਰ ਪੀਰ ਇਕਾਂਸ਼ ਵਾਸੀ ਭਗਵਾਨਪੁਰਾ ਗਲੀ ਨੰਬਰ 15 ਜਿਲ੍ਹਾ ਲਾਹੌਰ ਵਜੋਂ ਹੋਈ ਹੈ।
ਬੀਐੱਸਐੱਫ ਨੇ ਉਕਤ ਵਿਅਕਤੀ ਨੂੰ ਥਾਣਾ ਖਾਲੜਾ ਹਵਾਲੇ ਕਰ ਦਿੱਤਾ ਹੈ, ਜਿਸ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।