ਬੀਐਸਐਫ ਦਾ ਐਲਾਨ : ਨਸ਼ਾ ਸਮੱਗਲਰਾਂ ਨੂੰ ਦੇਖਦਿਆਂ ਹੀ ਗੋਲ਼ੀ ਮਾਰਨ ਦਾ ਹੁਕਮ, ਡ੍ਰੋਨ ਸੁੱਟਣ ਵਾਲੇ ਜਵਾਨਾਂ ਨੂੰ ਵੀ ਮਿਲੇਗਾ ਇਨਾਮ

0
921

ਅੰਮ੍ਰਿਤਸਰ। ਇਸ ਸਾਲ ਕੌਮਾਂਤਰੀ ਸਰਹੱਦ ‘ਤੇ 150 ਤੋਂ ਵੱਧ ਡ੍ਰੋਨ ਗਤੀਵਿਧੀਆਂ ਨੂੰ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨਿਪਟਾਉਣ ਦਾ ਪਲਾਨ ਵੀ ਸੀਮਾ ਸੁਰੱਖਿਆ ਬਲ ਨੇ ਬਣਾ ਲਿਆ ਹੈ। ਜੇਕਰ ਕੋਈ ਭਾਰਤੀ ਤਸਕਰ ਸਰਹੱਦ ‘ਤੇ ਨਸ਼ੇ ਤੇ ਹਥਿਆਰਾਂ ਦੀ ਖੇਪ ਪਹੁੰਚਾਉਂਦਾ ਤਾਂ ਉਸ ਨੂੰ ਗੋਲੀ ਮਾਰਨ ਦਾ ਵੀ ਫੈਸਲਾ ਲਿਆ ਗਿਆ ਹੈ।

ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਡਰੱਗਸ, ਹਥਿਆਰ ਤੇ ਗੋਲਾ ਬਾਰੂਦ ਡਿਗਾਉਣ ਵਿਚ ਡ੍ਰੋਨ ਦਾ ਸਰਹੱਦ ਪਾਰ ਤੋਂ ਇਸਤੇਮਾਲ ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ ਹੈ। ਨਸ਼ੀਲੇ ਪਦਾਰਥਾਂ, ਹਥਿਆਰਾਂ ਤੇ ਗੋਲਾ ਬਾਰੂਦ ਦੀ ਤਸਕਰੀ ਵਿਚ ਡ੍ਰੋਨ ਦੇ ਇਸਤੇਮਾਲ ਦਾ ਮਾਮਲਾ ਪਹਿਲੀ ਵਾਰ 2019 ਵਿਚ ਸਾਮਹਣੇ ਆਇਆ ਸੀ।

ਅਧਿਕਾਰੀਆਂ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ ਨੇ ਇਸ ਸਾਲ 10 ਡ੍ਰੋਨ ਨੂੰ ਮਾਰ ਗਿਰਾਇਆ ਹੈ। ਇਸ ਤੋਂ ਇਲਾਵਾ ਕਈ ਵਾਰ ਡ੍ਰੋਨ ਦੀ ਘੁਸਪੈਠ ਨੂੰ ਅਸਫਲ ਕੀਤਾ। ਬੀਐੱਸਐੱਫ 553 ਕਿਲੋਮੀਟਰ ਦੀ ਸਰਹੱਦ ਦੀ ਰੱਖਿਆ ਵਿਚ ਤਾਇਨਾਤ ਹੈ। ਬੀਐੱਸਐਫ ਦੇ ਪੰਜਾਬ ਫਰੰਟੀਅਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੁਣ ਤਆਕ 150 ਤੋਂ ਵਧ ਡ੍ਰੋਨ ਗਤੀਵਿਧੀਆਂ ਨੂੰ ਦੇਖਿਆ ਗਿਆ ਹੈ। ਪਿਛਲੇ ਹਫਤੇ ਇਕ ਡ੍ਰੋਨ ਨੂੰ 14 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਸ਼ਾਹਪੁਰ ਸੀਮਾ ਚੌਕੀ ਕੋਲ ਮਾਰ ਡੇਗਿਆ ਸੀ। ਇਹ ਇਕ ਕਵਾਡਕਾਪਟਰ ਸੀ ਅਤੇ ਇਸ ਡ੍ਰੋਨ ਨਾਲ ਇਕ ਹੋਲਡਿੰਗ ਤੇ ਰਿਲੀਜ਼ਿੰਗ ਮੈਕੇਨਿਜ਼ਮ ਵੀ ਮਿਲਿਆ ਸੀ। ਦੋ ਨੂੰ 16 ਤੇ 17 ਅਕਤੂਬਰ ਨੂੰ ਅੰਮ੍ਰਿਤਸਰ ਸੈਕਟਰ ਵਿਚ ਮਾਰ ਡੇਗਿਆ ਗਿਆ ਸੀ।

ਪੰਜਾਬ ਵਿਚ ਹਥਿਆਰਾਂ ਤੇ ਨਸ਼ਾ ਦੀ ਸਮਗਲਿੰਗ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦਾ ਹੱਥ ਹੈ। ਚੀਨੀ ਡ੍ਰੋਨਾਂ ਨੇ ਵੀ ਚਿੰਤਾ ਵਧਾ ਰੱਖੀ ਹੈ। ਬੀਐੱਸਐੱਫ ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਦੀ ਜਾਸੂਸੀ ਏਜੰਸੀ ISI ਤੋਂ ਸਮਰਥਿਤ ਤਸਕਰ ਉੱਚ ਸ਼੍ਰੇਣੀ ਦੇ ਚੀਨੀ ਡ੍ਰੋਨ ਦਾ ਇਸਤੇਮਾਲ ਕਰ ਰਹੇ ਹਨ। ਇਹ ਡ੍ਰੋਨ ਘੱਟ ਆਵਾਜ਼ ਤੇ ਉੱਚ ਪੱਧਰ ‘ਤੇ ਉਡਾਣ ਭਰਨ ਵਿਚ ਸਮਰੱਥ ਹਨ।