ਬੀ.ਐਸ.ਐਫ. ਨੇ ਸਰਹੱਦ ‘ਤੇ 4 ਦਿਨਾਂ ‘ਚ ਡੇਗਿਆ ਤੀਜਾ ਪਾਕਿ ਡਰੋਨ, 2.5 ਕਿਲੋ ਹੈਰੋਇਨ ਬਰਾਮਦ

0
298

ਅੰਮ੍ਰਿਤਸਰ| ਸਰਹੱਦੀ ਇਲਾਕੇ ਪਿੰਡ ਚੰਨੋ ਵਿਖੇ ਬੀ.ਐਸ.ਐਫ. ਨੇ ਪਾਕਿਸਤਾਨੀ ਤਸਕਰਾਂ ਦੀ ਇਕ ਵਾਰ ਫਿਰ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਬੀ.ਐਸ.ਐਫ.ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਆਉਣ ਵਾਲੇ ਡਰੋਨ ‘ਤੇ ਇਕ ਵਾਰ ਫਿਰ ਫਾਇਰਿੰਗ ਕੀਤੀ ਅਤੇ ਉਸ ਨੂੰ ਹੇਠਾਂ ਡਿਗਾਇਆ। ਡਰੋਨ ਦੇ ਨਾਲ ਬੀ.ਐਸ.ਐਫ. ਅਧਿਕਾਰੀਆਂ ਨੂੰ ਢਾਈ ਕਿਲੋ ਹੈਰੋਇਨ ਵੀ ਬਰਾਮਦ ਹੋਈ। ਡਰੋਨ ਦੇ ਨਾਲ ਪਾਕਿਸਤਾਨੀ ਤਸਕਰਾਂ ਨੇ ਨਸ਼ੇ ਦੀ ਖੇਪ ਭੇਜੀ ਸੀ, ਜਿਹੜੀ ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਜ਼ਬਤ ਕਰ ਲਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਡਰੋਨ ਅੰਮ੍ਰਿਤਸਰ ਦੇ ਸਰਦ ਏਰੀਆ ਵਿਚ ਬਣੀ ਬੀਓਪੀ ਕਲਾਮ ਡੋਗਰਾ ਪਿੰਡ ਚੰਨਾ ਦੇ ਕੋਲ ਭਾਰਤੀ ਸੀਮਾ ਵਿੱਚ ਦਾਖਲ ਹੋਇਆ ਸੀ । ਰਾਤ ਦੇ ਸਮੇਂ ਬੀਐਸਐਫ ਨੇ ਗਸ਼ਤ ਦੌਰਾਨ ਜਦੋਂ ਡਰੋਨ ਦੀ ਆਵਾਜ਼ ਸੁਣੀ ਤਾਂ ਉਸ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਡਰੋਨ ਦੀ ਸਹੀ ਲੋਕੇਸ਼ਨ ਵੇਖ ਕੇ ਰੋਸ਼ਨੀ ਬੰਬ ਵੀ ਸੁੱਟੇ ਗਏ। ਇੱਕ ਗੋਲੀ ਡਰੋਨ ਵਿਚ ਜਾ ਲੱਗੀ। ਜਾਣਕਾਰੀ ਅਨੁਸਾਰ ਬੀਓਪੀ ਕਲਾਮ ਡੋਗਰਾ ਵਿੱਚ ਜਿਹੜਾ ਡਰੋਨ ਹੇਠਾਂ ਲਗਾਇਆ ਗਿਆ ਹੈ, ਉਹ ਡਰੋਨ ਅੱਠ ਪ੍ਰੋਪੈਲਰ ਵਾਲਾ ਐਕਟਾਂ ਕਾਪਟਰ ਡਿਜੀਟਲ ਮੈਟ੍ਰਿਸ ਹੈ। ਇਸ ਤਰ੍ਹਾਂ ਦੇ ਡਰੋਨ ਪਹਿਲੇ ਵੀ ਬੀਐਸਐਫ਼ ਨੇ ਹੇਠਾਂ ਸੁੱਟੇ ਹਨ । ਕਿਹਾ ਜਾਂਦਾ ਕਿ ਇਹ ਡਰੋਨ ਆਪਣੀ ਬੈਟਰੀ ਦੀ ਸਮਰੱਥਾ ਦੇ ਨਾਲ ਕਾਫੀ ਦੇਰ ਹਵਾ ਵਿੱਚ ਉੱਡ ਸਕਦਾ ਹੈ, ਇਸ ਦੀ ਰੇਂਜ ਵੀ ਕਾਫੀ ਜ਼ਿਆਦਾ ਹੁੰਦੀ ਹੈ