ਦਿੱਲੀ ਦੀ ਸ਼ਰਧਾ ਤੋਂ ਵੀ ਵੱਧ ਵਹਿਸ਼ੀਆਨਾ ਕਤਲ ! ਪਤੀ ਨੇ ਪਤਨੀ ਦੇ ਕੀਤੇ 50 ਟੁੱਕੜੇ, 2 ਮਹੀਨੇ ਪਹਿਲਾਂ ਹੋਈ ਸੀ ਲਵ-ਮੈਰਿਜ

0
482

ਝਾਰਖੰਡ | ਇਥੇ ਦਿੱਲੀ ਦੀ ਸ਼ਰਧਾ ਤੋਂ ਵੀ ਵੱਧ ਵਹਿਸ਼ੀਆਨਾ ਕਤਲ ਹੋਇਆ ਹੈ। ਆਫਤਾਬ ਨੇ ਸ਼ਰਧਾ ਦੇ 35 ਟੁਕੜੇ ਕਰ ਦਿੱਤੇ ਪਰ ਸਾਹਬਗੰਜ ‘ਚ 25 ਸਾਲਾ ਦਿਲਦਾਰ ਅੰਸਾਰੀ ਨੇ ਪਤਨੀ ਰਿਬਿਕਾ ਪਹਾੜੀ ਦੇ 50 ਤੋਂ ਵੱਧ ਟੁਕੜੇ ਕਰ ਦਿੱਤੇ। ਕਤਲ ਤੋਂ ਬਾਅਦ ਬਿਜਲੀ ਦੇ ਕਟਰ ਨਾਲ ਉਸ ਦੀ ਲਾਸ਼ ਦੇ ਟੁੱਕੜੇ ਕਰ ਦਿੱਤੇ ਗਏ।

ਕੁਝ ਟੁੱਕੜੇ ਘਰ ਵਿੱਚ ਲੁਕਾਏ ਗਏ ਸਨ, ਜਦੋਂ ਕਿ ਬਾਕੀ ਟੁਕੜੇ ਇਲਾਕੇ ਦੇ ਆਲੇ-ਦੁਆਲੇ ਸੁੰਨਸਾਨ ਥਾਵਾਂ ‘ਤੇ ਸੁੱਟੇ ਗਏ ਸਨ, ਜਿਸ ਨੂੰ ਕੁੱਤੇ ਰਗੜ ਕੇ ਖਾ ਰਹੇ ਸਨ। ਜਦੋਂ ਲੋਕਾਂ ਨੇ ਕੁੱਤਿਆਂ ਨੂੰ ਮਨੁੱਖੀ ਮਾਸ ਖਾਂਦੇ ਦੇਖਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਇਸ ਮਾਮਲੇ ਦਾ ਖੁਲਾਸਾ ਹੋਇਆ। ਹੁਣ ਤੱਕ ਪੁਲਿਸ ਨੂੰ 18 ਟੁਕੜੇ ਮਿਲ ਚੁੱਕੇ ਹਨ। ਪੁਲਿਸ ਸਿਰ ਸਮੇਤ ਹੋਰ ਅੰਗਾਂ ਦੀ ਭਾਲ ਕਰ ਰਹੀ ਹੈ।

।

ਰਿਬਿਕਾ ਦਾ ਸਿਰ ਅਜੇ ਤੱਕ ਨਹੀਂ ਮਿਲਿਆ ਹੈ। 22 ਸਾਲ ਦੀ ਰਿਬਿਕਾ ਆਦਿਮ ਪਹਾੜੀਆ ਕਬਾਇਲੀ ਭਾਈਚਾਰੇ ਨਾਲ ਸਬੰਧਤ ਸੀ। ਰਿਬਿਕਾ ਸਾਹਬਗੰਜ ਦੇ ਡੋਡਾ ਪਹਾੜ ਦੀ ਰਹਿਣ ਵਾਲੀ ਸੀ। ਦੋਵਾਂ ਨੇ ਇੱਕ ਮਹੀਨਾ ਪਹਿਲਾਂ ਹੀ ਲਵ ਮੈਰਿਜ ਕੀਤੀ ਸੀ। ਇਹ ਦਿਲਦਾਰ ਦਾ ਦੂਜਾ ਵਿਆਹ ਸੀ। ਇਸ ਗੱਲ ਨੂੰ ਲੈ ਕੇ ਦਿਲਦਾਰ ਦੇ ਘਰ ਰੋਜ਼ਾਨਾ ਲੜਾਈ ਹੁੰਦੀ ਰਹਿੰਦੀ ਸੀ। ਇਹ ਵਿਆਹ ਰਿਬਿਕਾ ਅਤੇ ਦਿਲਦਾਰ ਦੇ ਪਰਿਵਾਰਕ ਮੈਂਬਰਾਂ ਨੂੰ ਮਨਜ਼ੂਰ ਨਹੀਂ ਸੀ। ਰਿਬਿਕਾ 6 ਭੈਣ-ਭਰਾਵਾਂ ਵਿੱਚੋਂ ਤੀਜੀ ਸੀ।

ਬੋਰੀ ਵਿੱਚ ਕੁਝ ਟੁਕੜੇ ਮਿਲੇ ਸਨ, ਫਰਸ਼ ‘ਤੇ ਫੈਲੇ ਹੋਏ ਸਨ

ਪੁਲਿਸ ਨੂੰ ਲਾਸ਼ ਦੇ ਕੁਝ ਟੁਕੜੇ ਮਿਲੇ ਹਨ। ਦਿਲਦਾਰ ਅੰਸਾਰੀ ਨੂੰ ਬੇਲਾ ਟੋਲਾ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਸ ਦੀ ਇਸ਼ਾਰੇ ‘ਤੇ ਪੁਲਸ ਨੇ ਆਂਗਣਵਾੜੀ ਕੇਂਦਰ ਤੋਂ ਕਰੀਬ 300 ਮੀਟਰ ਦੂਰ ਮੰਝ ਟੋਲਾ ਸਥਿਤ ਇਕ ਘਰ ‘ਚੋਂ ਲਾਸ਼ ਦੇ ਕੁਝ ਟੁਕੜੇ ਬਰਾਮਦ ਕੀਤੇ। ਕੁਝ ਟੁਕੜੇ ਫਰਸ਼ ‘ਤੇ ਖਿੱਲਰੇ ਹੋਏ ਸਨ, ਜਦਕਿ ਕੁਝ ਟੁਕੜੇ ਬੋਰੀਆਂ ‘ਚ ਰੱਖੇ ਹੋਏ ਸਨ, ਜਿਸ ਥਾਂ ਤੋਂ ਲਾਸ਼ ਮਿਲੀ ਹੈ, ਉਹ ਦਿਲਬਾਗ ਦੇ ਮਾਮੇ ਦਾ ਘਰ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਨੂੰ ਰਿਬਿਕਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਫਿਰ ਇਲੈਕਟ੍ਰਿਕ ਕਟਰ ਨਾਲ 50 ਟੁਕੜਿਆਂ ਵਿੱਚ ਲਾਸ਼ ਨੂੰ ਕੱਟਿਆ। ਪੁਲਸ ਨੂੰ ਸ਼ਨੀਵਾਰ ਸ਼ਾਮ ਲਾਸ਼ ਦੇ ਅੰਗ ਮਿਲੇ ਹਨ।
ਡੀਆਈਜੀ ਸੁਦਰਸ਼ਨ ਮੰਡਲ ਨੇ ਦੱਸਿਆ ਕਿ ਇਹ ਦਿਲਦਾਰ ਦਾ ਦੂਜਾ ਵਿਆਹ ਸੀ। ਪਹਿਲੀ ਪਤਨੀ ਵੀ ਉਸ ਦੇ ਨਾਲ ਰਹਿੰਦੀ ਸੀ। ਵਿਆਹ ਤੋਂ ਬਾਅਦ ਤੋਂ ਹੀ ਘਰ ‘ਚ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਔਰਤ ਦਾ ਕਤਲ ਕਰ ਦਿੱਤਾ ਗਿਆ।

ਹੁਣ ਤੱਕ ਦੀ ਜਾਂਚ ਵਿੱਚ 18 ਟੁਕੜੇ ਮਿਲੇ ਹਨ। ਇਸ ਦੇ ਨਾਲ ਹੀ ਇੱਕ ਹਥਿਆਰ ਵੀ ਬਰਾਮਦ ਹੋਇਆ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪਤੀ ਨੇ ਰਿਬਿਕਾ ਦੇ ਲਾਪਤਾ ਹੋਣ ਸਬੰਧੀ ਥਾਣੇ ਵਿੱਚ ਸਨਹਾ (ਐਨਸੀਆਰ) ਵੀ ਦਰਜ ਕਰਵਾਇਆ ਸੀ, ਜਦੋਂ ਕਿ ਉਹ ਅਤੇ ਉਸ ਦਾ ਪਰਿਵਾਰ ਇਸ ਘਟਨਾ ਵਿੱਚ ਸ਼ਾਮਲ ਸੀ। ਦੋਵੇਂ 2 ਸਾਲ ਤੋਂ ਰਿਲੇਸ਼ਨ ਵਿੱਚ ਸਨ ਅਤੇ ਇੱਕ ਮਹੀਨਾ ਪਹਿਲਾਂ ਹੀ ਦੋਵਾਂ ਨੇ ਲਵ ਮੈਰਿਜ ਕੀਤੀ ਸੀ। ਡੀਆਈਜੀ ਮੰਡਲ ਨੇ ਦੱਸਿਆ- ਲਾਸ਼ ਦੇ ਟੁਕੜੇ ਕਿਉਂ ਕੀਤੇ ਗਏ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਹੁਣ ਤੱਕ ਦੀ ਜਾਂਚ ‘ਚ ਲੱਗਦਾ ਹੈ ਕਿ ਸਬੂਤ ਛੁਪਾਉਣ ਲਈ ਲਾਸ਼ ਨੂੰ ਕੱਟਿਆ ਗਿਆ ਸੀ। ਪਰਿਵਾਰਕ ਮੈਂਬਰ ਵੀ ਫੜੇ ਗਏ ਹਨ। ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।