ਮੋਟਰ ਦੇ ਪਾਣੀ ਦੀ ਵਾਰੀ ਨੂੰ ਲੈ ਕੇ ਹੋਇਆ ਵਿਵਾਦ, ਭਰਾ ਨੇ ਆਪਣੇ ਹੀ ਭਰਾ ਦਾ ਕੀਤਾ ਤੇਜ਼ਧਾਰ ਹਥਿਆਰ ਨਾਲ ਕਤਲ

0
553

ਤਰਨ ਤਾਰਨ (ਬਲਜੀਤ ਸਿੰਘ) ਪਿੰਡ ਜੋੜੇ ਵਿਖੇ ਇੱਕ ਭਰਾ ਵੱਲੋ ਆਪਣੇ ਹੀ ਭਰਾ ਦਾ ਮੋਟਰ ਦੇ ਪਾਣੀ ਨੂੰ ਲੈ ਕੇ ਤੇਜਧਾਰ ਹਥਿਆਰਾ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਅੰਜਾਮ ਦੇਣ ਵਾਲਾ ਭਰਾ ਮੌਕੇ ਤੋਂ ਫਰਾਰ ਹੋ ਗਿਆ ਹੈ।

ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਪੋਸ਼ਟਮਾਟਮ ਲਈ ਸਿਵਲ ਹਸਪਤਾਲ ਤਰਨ ਤਾਰਨ ਭੇਜ ਦਿੱਤੀ ਹੈ। ਕਾਤਲਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਰਤਨ ਸਿੰਘ ਦੀ ਪਤਨੀ ਨੇ ਕਿਹਾ ਮੇਰੇ ਪਤੀ ਦਾ ਕਤਲ ਉਨ੍ਹਾਂ ਦੇ ਭਰਾ ਗੁਰਬਚਨ ਸਿੰਘ ਨੇ ਸਾਥੀਆ ਸਮੇਤ ਮਿਲ ਕੇ ਕੀਤਾ ਹੈ। ਉਹਨਾ ਨੇ ਕਿਹਾ ਖੇਤਾ ਦੇ ਪਾਣੀ ਨੂੰ ਲੈ ਕੇ ਇਹਨਾਂ ਦਾ ਆਪਸ ਵਿਚ ਝਗੜਾ ਹੋ ਗਿਆ ਸੀ, ਇਸ ਕਰਕੇ ਗੁਰਬਚਨ ਸਿੰਘ ਨੇ ਮੇਰੇ ਪਤੀ ਰਤਨ ਸਿੰਘ ਦਾ ਤੇਜਧਾਰ ਹਥਿਆਰਾ ਨਾਲ ਕਤਲ ਕਰ ਦਿੱਤਾ। ਇਸਦੇ ਨਾਲ ਗੁਰਬਚਨ ਸਿੰਘ ਦੇ ਰਿਸ਼ਤੇਦਾਰ ਨੇ ਕਿਹਾ ਕਿ ਘਟਨਾ ਨੰ ਅੰਜਾਮ ਦੇਣ ਵਾਲਿਆ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।