ਜਲੰਧਰ | ਕਾਲਾ ਸੰਘਿਆ ਰੋਡ ਉੱਤੇ ਕੁਝ ਦਿਨ ਪਹਿਲਾਂ ਫੈਕਟਰੀ ਦੇ ਅੰਦਰ ਵੱਡੇ ਭਰਾ ਅਤੇ ਭਾਬੀ ਉੱਤੇ ਗੋਲੀ ਚਲਾਉਣ ਵਾਲੇ ਆਰੋਪੀ ਛੋਟੇ ਭਰਾ ਲੱਕੀ ਨੇ ਖੁਦਕੁਸ਼ੀ ਕਰ ਲਈ ਹੈ। ਲੱਕੀ ਨੇ ਫਿਲੌਰ ਨਹਿਰ ਵਿਚ ਛਾਲ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਇਹ ਖੁਦਕੁਸ਼ੀ ਚਾਰ ਦਿਨ ਪਹਿਲਾਂ ਹੋਈ ਪਰ ਲਾਸ਼ ਦੀ ਪਛਾਣ ਕੱਲ੍ਹ ਦੇਰ ਰਾਤ ਤੱਕ ਹੋਈ ਹੈ।
ਮ੍ਰਿਤਕ ਦੀ ਪਛਾਣ ਅਮ੍ਰਿਤਪਾਲ ਸਿੰਘ ਲੱਕੀ ਦੇ ਰੂਪ ਵਿਚ ਹੋਈ ਹੈ। ਥਾਣਾ ਪੰਜ ਨੰਬਰ ਦੇ ਐਸਐਚਓ ਨੇ ਲੱਕੀ ਦੀ ਖੁਦਕੁਸ਼ੀ ਦੀ ਪੁਸ਼ਟੀ ਕੀਤੀ ਹੈ।
ਦੱਸ ਦਈਏ ਕਿ ਜਸਵਿੰਦਰ ਸਿੰਘ ਰਾਜਾ ਅਤੇ ਲੱਕੀ ਦੋਵੇਂ ਭਰਾ ਸੀ। ਇਹਨਾਂ ਦੋਵਾਂ ਵਿਚਕਾਰ ਕੁਝ ਦਿਨਾਂ ਦੁਪਹਿਰ ਵੇਲੇ ਕਿਸੀ ਗੱਲ ਨੂੰ ਲੈ ਕੇ ਅਣਬਣ ਹੋ ਗਈ ਸੀ।
ਉਸ ਵੇਲੇ ਛੋਟੇ ਭਰਾ ਲੱਕੀ ਨੇ ਫਾਇਰ ਕਰ ਦਿੱਤਾ ਤੇ ਗੋਲੀ ਉਸ ਦੀ ਭਾਬੀ ਨੂੰ ਛੂਹ ਕੇ ਲੰਘ ਗਈ ਤੇ ਉਸ ਦੇ ਵੱਡੇ ਭਰਾ ਦੀ ਸਦਮੇ ਨਾਲ ਮੌਤ ਹੋ ਗਈ। ਪੁਲਿਸ ਨੇ ਲੱਕੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।