ਪੰਜਾਬੀ ਪਰਿਵਾਰ ਨਾਲ ਸਬੰਧਤ ਹਨ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਜਾਣੋ ਪਰਿਵਾਰਕ ਪਿਛੋਕੜ

0
3311

 ਜਲੰਧਰ/ਲੁਧਿਆਣਾ/ਚੰਡੀਗੜ੍ਹ|ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਪੰਜਾਬੀ ਬ੍ਰਾਹਮਣ ਮਾਤਾ-ਪਿਤਾ ਊਸ਼ਾ ਤੇ ਯਸ਼ਵੀਰ ਸੁਨਕ ਦੀ ਔਲਾਦ ਹਨ। ਰਿਸ਼ੀ ਸੂਨਕ ਗੁੱਜਰਾਂਵਾਲਾ ਦੇ ਰਹਿਣ ਵਾਲੇ ਪੰਜਾਬੀ ਖੱਤਰੀ ਪਰਿਵਾਰ ਦਾ ਪੋਤਰਾ ਹੈ। ਉਸ ਦੇ ਦਾਦਾ ਰਾਮਦਾਸ ਸੂਨਕ 1930 ਵਿਚ ਗੁੱਜਰਾਂਵਾਲਾ ਵਿਚ ਹੋਏ ਦੰਗਿਆਂ ਵੇਲੇ 1935 ਵਿਚ ਨੈਰੋਬੀ ਵਿਚ ਕਲਰਕ ਵਜੋਂ ਕੰਮ ਕਰਨ ਚਲੇ ਗਏ ਸਨ। ਰਿਸ਼ੀ ਦੀ ਦਾਦੀ ਸੁਹਾਗ ਰਾਣੀ ਉਸ ਵੇਲੇ ਆਪਣੀ ਸੱਸ ਨਾਲ ਦਿੱਲੀ ਆ ਗਏ ਸਨ, ਜਿਥੋਂ ਉਹ 1937 ਵਿਚ ਨੈਰੋਬੀ ਚਲੇ ਗਏ ਸਨ। 

ਰਾਮਦਾਸ ਤੇ ਸੁਹਾਗ ਰਾਣੀ ਦੇ ਛੇ ਬੱਚੇ ਸਨ ਜਿਹਨਾਂ ਵਿਚ ਤਿੰਨ ਲੜਕੇ ਤੇ ਤਿੰਨ ਲੜਕੀਆਂ ਸਨ। ਰਿਸ਼ੀ ਸੂਨਕ ਦੇ ਪਿਤਾ ਯਸ਼ਵੀਰ ਸੂਨਕ ਦਾ ਜਨਮ 1949 ਨੂੰ ਨੈਰੋਬੀ ਵਿਚ ਹੋਇਆ ਸੀ। ਉਹ 1966 ਵਿਚ  ਲਿਵਰਪੂਲ ਆ ਗਏ ਤੇ ਯੂਨੀਵਰਸਿਟੀ ਆਫ ਲਿਵਰਪੂਲ ਵਿਚ ਮੈਡੀਸਿਨ ਦੀ ਪੜ੍ਹਾਈ ਪੜ੍ਹੇ। ਯਸ਼ਵੀਰ ਸੂਨਕ ਨੇ 1977 ਵਿਚ ਊਸ਼ਾ ਨਾਲ ਵਿਆਹ ਕਰਵਾ ਲਿਆ ਤੇ ਤਿੰਨ ਸਾਲ ਬਾਅਦ 12 ਮਈ 1980 ਨੂੰ ਰਿਸ਼ੀ ਸੂਨਕ ਦਾ ਜਨਮ ਹੋਇਆ। 

ਦੱਸ ਦਈਏ ਕਿ ਰਿਸ਼ੀ ਸੁਨਕ ਨੂੰ ਸੋਮਵਾਰ ਨੂੰ ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਜੋਂ ਚੁਣ ਲਿਆ ਗਿਆ ਹੈ, ਜਿਸ ਨਾਲ ਉਨ੍ਹਾਂ ਦੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਸਾਫ ਹੋ ਗਿਆ ਹੈ। ਸੁਨਕ ਨੂੰ 190 ਸਾਂਸਦਾਂ ਦਾ ਸਮਰਥਨ ਪ੍ਰਾਪਤ ਸੀ, ਜਦਕਿ ਉਨ੍ਹਾਂ ਦੇ ਵਿਰੋਧੀ ਪੈਨੀ ਮੌਰਡੌਂਟ ਨੂੰ ਸਿਰਫ਼ 100 ਸਾਂਸਦਾਂ ਸਮਰਥਨ ਪ੍ਰਾਪਤ ਸੀ। ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਘੱਟੋ-ਘੱਟ 100 ਸਾਂਸਦਾਂ ਦਾ ਸਮਰਥਨ ਲੋੜੀਂਦੀ ਹਨ। ਪੈਨੀ ਮੌਰਡੌਂਟ ਰੇਸ ਦੇ ਨਤੀਜੇ ਐਲਾਨੇ ਜਾਣ ਤੋਂ ਕੁੱਝ ਮਿੰਟ ਪਹਿਲਾਂ ਹੀ ਬਾਹਰ ਹੋ ਗਏ, ਜਿਸ ਤੋਂ ਬਾਅਦ ਸੁਨਕ ਦਾ ਨਾਂ ਦਾ ਐਲਾਨ ਕਰ ਦਿੱਤਾ ਗਿਆ।