ਮੇਕਅੱਪ ਨੇ ਵਿਗਾੜੀ ਲਾੜੀ ਦੇ ਚਿਹਰੇ ਦੀ ਹਾਲਤ, ICU ‘ਚ ਭਰਤੀ, ਬਿਊਟੀਸ਼ੀਅਨ ਗ੍ਰਿਫਤਾਰ

0
940

ਬੈਂਗਲੁਰੂ | ਆਪਣੇ ਹੀ ਵਿਆਹ ‘ਚ ਕੁੜੀ ਨੂੰ ਮੇਕਅੱਪ ਕਰਵਾਉਣਾ ਮਹਿੰਗਾ ਪੈ ਗਿਆ। ਕਰਨਾਟਕ ਦੇ ਹਸਨ ‘ਚ ਇਕ ਲੜਕੀ ਨੇ ਆਪਣੇ ਵਿਆਹ ਲਈ ਮੇਕਅੱਪ ਕਰਵਾਇਆ ਪਰ ਉਸੇ ਮੇਕਅੱਪ ਕਾਰਨ ਲੜਕੀ ਨੂੰ ਆਈ.ਸੀ.ਯੂ. ‘ਚ ਭਰਤੀ ਕਰਵਾਉਣਾ ਪਿਆ। ਇਸ ਕਾਰਨ ਵਿਆਹ ਵੀ ਟਾਲ ਦਿੱਤਾ ਗਿਆ।

ਪਾਰਲਰ ਦੀ ਬਿਊਟੀਸ਼ੀਅਨ ਨੂੰ ਪੁੱਛਗਿੱਛ ਲਈ ਹਿਰਾਸਤ ‘ਚ ਲਿਆ ਗਿਆ ਹੈ। ਪੁਲਿਸ ਮੁਤਾਬਕ ਪੀੜਤਾ ਪਿੰਡ ਜਾਜੂਰ ਦੀ ਰਹਿਣ ਵਾਲੀ ਹੈ। ਉਸਨੇ 10 ਦਿਨ ਪਹਿਲਾਂ ਆਪਣੇ ਸ਼ਹਿਰ ਦੇ ਪਾਰਲਰ ਤੋਂ ਮੇਕਅੱਪ ਕਰਵਾਇਆ ਸੀ ਪਰ ਪੀੜਤਾ ਨੂੰ ਕੀ ਪਤਾ ਸੀ ਕਿ ਉਸ ਦੀ ਹਾਲਤ ਇੰਨੀ ਗੰਭੀਰ ਬਣਾ ਦੇਵੇਗਾ। ਪੀੜਤਾ ਦਾ ਚਿਹਰਾ ਬੁਰੀ ਤਰ੍ਹਾਂ ਸੁੱਜਿਆ ਹੋਇਆ ਸੀ, ਉਸਦਾ ਇਲਾਜ ਜਾਰੀ ਹੈ।

ਬਿਊਟੀਸ਼ੀਅਨ ਨੇ ਪੀੜਤਾ ਨੂੰ ਦੱਸਿਆ ਕਿ ਮੇਕਅੱਪ ਤੋਂ ਬਾਅਦ ਐਲਰਜੀ ਹੋ ਗਈ ਅਤੇ ਉਸ ਦੇ ਚਿਹਰੇ ਦੀ ਹਾਲਤ ਵਿਗੜ ਗਈ। ਇਸ ਕਾਰਨ ਲੜਕੀ ਦਾ ਵਿਆਹ ਮੁਲਤਵੀ ਕਰਨਾ ਪਿਆ। ਫਿਲਹਾਲ ਪੁਲਸ ਨੇ ਇਸ ਪੂਰੀ ਘਟਨਾ ‘ਚ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ‘ਚ ਬਿਊਟੀਸ਼ੀਅਨ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਤੁਰੰਤ ਬਾਅਦ ਉਸਦਾ ਚਿਹਰਾ ਕਾਲਾ ਹੋ ਗਿਆ ਅਤੇ ਸੁੱਜ ਗਿਆ।