ਜਲੰਧਰ ਦੇ ਨੌਜਵਾਨ ਨੇ 4 ਮਈ ਨੂੰ ਸ਼ਿਮਲਾ ਜਾ ਕੇ ਲਏ ਫੇਰੇ, 2 ਬਰਾਤੀਆਂ ਨਾਲ ਜਾ ਕੇ ਵਿਆਹ ਲਿਆਈਆ ਲਾੜੀ

    0
    3133

    ਜਲੰਧਰ . ਕੋਰੋਨਾ ਕਾਰਨ ਪੰਜਾਬ ‘ਚ ਕਰਫਿਊ ਤੇ ਲੌਕਡਾਊਨ ਦੇ ਬਾਵਜੂਦ ਸ਼ਹਿਰ ਦੇ ਕੋਟਕਿਸ਼ਨ ਚੰਦ ਦੇ ਰਹਿਣ ਵਾਲੇ ਅਗਮ ਸ਼ਰਮਾ ਨੇ ਕਈ ਲੋਕਾਂ ਦੇ ਅੱਗੇ ਮਿਸਾਲ ਪੇਸ਼ ਕੀਤੀ ਹੈ। ਇਸ ਨੌਜਵਾਨ ਨੇ ਕੋਰੋਨਾ ਸੰਕਟ ਵਿੱਚ ਵੀ 2 ਬਰਾਤੀਆਂ ਨਾਲ ਸ਼ਿਮਲਾ ਜਾ ਕੇ ਵਿਆਹ ਕਰਵਾਈਆ ਤੇ ਆਪਣੀ ਲਾੜੀ ਨੂੰ ਜਲੰਧਰ ਆਪਣੇ ਘਰ ਵਿਆਹ ਕੇ ਲੈ ਆਇਆ ਹੈ।

    ਜ਼ਿਕਰਯੋਗ ਹੈ ਕਿ ਅਗਮ ਸ਼ਰਮਾ ਦਾ ਵਿਆਹ 4 ਮਈ ਨੂੰ ਹੋਣਾ ਤਹਿ ਹੋਇਆ ਸੀ ਸਾਰੇ ਰਿਸ਼ਤੇਦਾਰਾਂ ਨੂੰ ਕਾਰਡ ਵੰਡੇ ਜਾ ਚੁੱਕੇ ਸਨ। ਪੂਰਾ ਧੂਮ-ਧੱੜਕੇ ਨਾਲ ਵਿਆਹ ਹੋਣਾ ਸੀ ਪਰ ਮਾਰਚ ਦੇ ਅਖਰੀਲੇ ਹਫ਼ਤੇ ਕੋਰੋਨਾ ਕਰਕੇ ਕਰਫਿਊ ਲੱਗ ਗਿਆ ਤੇ ਦੇਸ਼ ਵਿਚ ਲੌਕਡਾਊਨ ਐਲਾਨ ਦਿੱਤਾ ਗਿਆ। ਜਿਸ ਕਾਰਨ ਜਨ-ਜੀਵਨ ਇਕ ਜਗ੍ਹਾ ਹੀ ਰੁਕ ਗਿਆ। ਫਿਰ ਅਗਮ ਦੇ ਘਰਦਿਆਂ ਨੇ ਬੜੇ ਸਾਦੇ ਢੰਗ ਨਾਲ ਵਿਆਹ ਕਰਨਾ ਦਾ ਫੈਸਲਾ ਲਿਆ। ਅਗਮ ਦੇ ਪਿਤਾ ਸੁਨੀਲ ਦੱਤ ਨੇ ਜਲੰਧਰ ਦੇ ਐਸਡੀਐਮ ਜੈਦੇਵ ਇੰਦਰ ਆਗਿਆ ਨਾਲ ਉਹਨਾਂ ਨੂੰ ਤਿੰਨ ਬੰਦਿਆਂ ਦਾ ਪਾਸ ਮਿਲ ਗਿਆ। ਉੱਧਰ ਲੜਕੀ ਦੇ ਪਿਤਾ ਨੇ ਵੀ ਸ਼ਿਮਲਾ ਦੇ ਐਸਡੀਐਮ ਕੋਲੋਂ ਆਗਿਆ ਲੈ ਲਈ।

    ਪ੍ਰਸਾਸ਼ਨ ਦੀਆਂ ਸ਼ਰਤਾਂ ਬਹੁਤ ਸਖ਼ਤ ਸਨ ਪਰ ਫਿਰ ਵੀ ਦੋਵਾਂ ਪਰਿਵਾਰਾਂ ਨੇ ਬੜੇ ਸਹਿਜ ਢੰਗ ਨਾਲ ਸ਼ਰਤਾਂ ਦਾ ਮੰਨ ਦੇ ਹੋਏ ਵਿਆਹ ਦੀ ਤਿਆਰੀ ਆਰੰਭ ਦਿੱਤੀ। 3 ਮਈ ਨੂੰ ਲਾੜਾ ਅੰਗਮ ਸ਼ਰਮਾ, ਪਿਤਾ- ਸੁਨੀਲ ਦੱਤ ਸ਼ਰਮਾ, ਭਰਾ- ਗਗਨ ਦੀਪ ਸ਼ਰਮਾ ਲਾੜੀ ਨੂੰ ਲੈਣ ਤੁਰ ਪਏ। ਹੁਸ਼ਿਆਰਪੁਰ, ਮੁਬਾਰਕਪੁਰ, ਅੰਬ, ਨਾਦੌਨ,ਹਮੀਰਪੁਰ, ਬਿਲਾਸਪੁਰ, ਦੌਰਲਾਘਾਟ, ਧਾਮੀ, ਬਸੰਤਪੁਰ ਤੋਂ ਹੁੰਦੇ ਹੋਏ 4 ਮਈ ਨੂੰ ਦੇਰ ਰਾਤ ਲੜਕੀ ਦੇ ਘਰ ਪਹੁੰਚ ਗਏ। 5 ਮਈ ਨੂੰ ਦੋਵਾਂ ਪਰਿਵਾਰਾਂ ਨੇ ਪਰਮਾਤਮਾਂ ਦੀ ਹਜ਼ੂਰੀ ਵਿਚ ਲਾੜਾ-ਲਾੜੀ ਦੇ ਸੱਤ ਫੇਰੇ ਕਰਵਾ ਵਿਆਹ ਦੇ ਬੰਧਨ ਵਿਚ ਬੰਨ੍ਹ ਦਿੱਤਾ। 5 ਮਈ ਨੂੰ ਦੇਰ ਰਾਤ ਤਕ ਉਹ ਆਪਣੇ ਘਰ ਜਲੰਧਰ ਪਹੁੰਚ ਗਏ।