ਲੁਧਿਆਣਾ ਦੇ ਜਗਰਾਓਂ ‘ਚ ਚੱਲੇ ਇੱਟਾਂ-ਪੱਥਰ, ਦੋ ਧਿਰਾਂ ‘ਚ ਝੜਪ, ਇਕ ਦੂਜੇ ਦੇ ਘਰਾਂ ‘ਚ ਵੜ ਕੇ ਚਲਾਏ ਤੇਜ਼ਧਾਰ ਹਥਿਆਰ, 5 ਜ਼ਖਮੀ

0
231

ਲੁਧਿਆਣਾ ਦੇ ਜਗਰਾਓਂ ਦੇ ਅਗਵਾੜ ਡਾਲਾ ਵਿਚ ਸ਼ਰੇਆਮ ਇੱਟ-ਪੱਥਰ ਚੱਲਣ ਦਾ ਇਕ ਵੀਡੀਓ ਸਾਹਮਣੇ ਆਈ ਹੈ। ਇਥੇ ਦੀਆਂ ਦੋ ਧਿਰਾਂ ਵਿਚ ਖੂਨੀ ਝੜਪ ਹੋਈ। ਜੰਮ ਕੇ ਇਕ ਦੂਜੇ ਉਤੇ ਇੱਟਾਂ ਪੱਥਰ ਚਲਾਏ ਗਏ। ਇਕ ਦੂਜੇ ਦੇ ਘਰਾਂ ਵਿਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਤੋੜਫੋੜ ਕੀਤੀ ਗਈ। ਇਲਾਕੇ ਵਿਚ ਕੁੱਟਮਾਰ ਹੁੰਦੀ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਸਥਾਨ ਉਤੇ ਪਹੁੰਚੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।

ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੋਵਾਂ ਧਿਰਾਂ ਦੇ ਕਰੀਬ 5 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਪੁਲਸ ਨੂੰ ਫੋਨ ਕਰ ਰਹੇ ਸਨ ਪਰ ਪੁਲਸ ਦੇ ਆਉਣ ‘ਤੇ ਝਗੜਾ ਕਾਫੀ ਹੱਦ ਤੱਕ ਵਧ ਗਿਆ ਸੀ। ਜਦਕਿ ਕਈ ਦੋਸ਼ੀ ਫਰਾਰ ਸਨ

ਲੋਕਾਂ ਨੇ ਕਿਹਾ- ਪੁਲਿਸ ਲੇਟ ਪਹੁੰਚੀ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਦੋਵਾਂ ਧਿਰਾਂ ਦੇ ਕਰੀਬ 5 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਪੁਲਸ ਨੂੰ ਫੋਨ ਕਰ ਰਹੇ ਸਨ ਪਰ ਪੁਲਸ ਦੇ ਆਉਣ ‘ਤੇ ਝਗੜਾ ਕਾਫੀ ਹੱਦ ਤੱਕ ਵਧ ਗਿਆ ਸੀ। ਜਦਕਿ ਕਈ ਦੋਸ਼ੀ ਫਰਾਰ ਸਨ। ਹਸਪਤਾਲ ‘ਚ ਇਲਾਜ ਅਧੀਨ ਔਰਤ ਕਮਲਜੀਤ ਕੌਰ ਨੇ ਦੱਸਿਆ ਕਿ ਦੋ ਦਰਜਨ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਘਰ ‘ਚ ਦਾਖਲ ਹੋ ਗਏ |

ਬਦਮਾਸ਼ਾਂ ਨੇ ਜ਼ਬਰਦਸਤ ਭੰਨਤੋੜ ਕੀਤੀ। ਔਰਤ ਨੇ ਦੱਸਿਆ ਕਿ ਉਸ ਦੀ ਬੇਟੀ ਰਮਨਦੀਪ ਅਤੇ ਭਤੀਜੀ ਰੇਖਾ ਨੂੰ ਵੀ ਦੋਸ਼ੀਆਂ ਨੇ ਜ਼ਖਮੀ ਕਰ ਦਿੱਤਾ ਹੈ। ਮੁਲਜ਼ਮਾਂ ਨੇ ਕੁਝ ਦਿਨ ਪਹਿਲਾਂ ਵੀ ਉਸ ਦੀ ਕੁੱਟਮਾਰ ਕੀਤੀ ਸੀ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਇਸ ਮਾਮਲੇ ਸਬੰਧੀ ਥਾਣਾ ਸਿਟੀ ਦੇ ਐਸਐਚਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਕੋਈ ਵੀ ਹੋਵੇ, ਔਰਤਾਂ ਦੇ ਬਿਆਨ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।