ਬ੍ਰੇਕਿੰਗ : ਨਵ-ਨਿਯੁਕਤ ਪਟਵਾਰੀਆਂ ਦਾ ਵਿੱਤੀ ਭੱਤਾ 5 ਹਜ਼ਾਰ ਤੋਂ ਹੋਇਆ 18 ਹਜ਼ਾਰ ਮਹੀਨਾ, ਨੋਟੀਫਿਕੇਸ਼ਨ ਜਾਰੀ

0
2579

ਨਵਾਂਸ਼ਹਿਰ, ਖਟਕੜ ਕਲਾਂ, 28 ਸਤੰਬਰ | ਪੰਜਾਬ ਸਰਕਾਰ ਵੱਲੋਂ 710 ਨਵੇਂ ਪਟਵਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਪਟਵਾਰੀਆਂ ਦੇ ਚੱਲ ਰਹੇ ਅੰਦੋਲਨ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਸੀ। ਮਾਨ ਸਰਕਾਰ ਨੇ ਨਵੇਂ ਨਿਯੁਕਤ ਕੀਤੇ 710 ਪਟਵਾਰੀਆਂ ਦਾ ਵਿੱਤੀ ਭੱਤਾ 5 ਹਜ਼ਾਰ ਤੋਂ ਵਧਾ ਕੇ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਹੈ।

ਮੁੱਖ ਮੰਤਰੀ ਮਾਨ ਵੱਲੋਂ ਕੁਝ ਦਿਨ ਪਹਿਲਾਂ ਪਟਵਾਰੀਆਂ ਨੂੰ ਵਿੱਤੀ ਭੱਤਾ ਵਧਾਉਣ ਦਾ ਭਰੋਸਾ ਦਿੱਤਾ ਗਿਆ ਸੀ। ਹੁਣ ਪੰਜਾਬ ਸਰਕਾਰ ਦੇ ਮਾਲੀਆ ਤੇ ਪੁਨਰਵਾਸ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਐਲਾਨ CM ਮਾਨ ਵੱਲੋਂ 8 ਸਤੰਬਰ ਨੂੰ ਕੀਤੇ ਗਏ ਸਨ, ਜਦੋਂ ਉਨ੍ਹਾਂ ਵੱਲੋਂ ਨਵ-ਨਿਯੁਕਤ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ।